ਲੁਟੇਰਿਆਂ ਨੇ 1 ਪ੍ਰਵਾਸੀ ਦਾ ਕੀਤਾ ਕਤਲ, ਦੂਜਾ ਫੱਟੜ - ਜੀਆਰਪੀ ਦੇ ਸਬ ਇੰਸਪੈਕਟਰ ਜਸਵਿੰਦਰ ਸਿੰਘ
🎬 Watch Now: Feature Video
ਬਠਿੰਡਾ: ਰੇਲਵੇ ਸਟੇਸ਼ਨ ਏਰੀਆ ਦੇ ਵਿੱਚ ਬੀਤੀ ਰਾਤ ਲੁਟੇਰਿਆਂ ਨੇ 2 ਪ੍ਰਵਾਸੀਆਂ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਲੁਟੇਰਿਆਂ ਨੇ 1 ਪ੍ਰਵਾਸੀ ਦਾ ਕਤਲ ਕਰ ਦਿੱਤਾ ਜਦਕਿ ਦੂਸਰਾ ਗੰਭੀਰ ਤੌਰ 'ਤੇ ਫੱਟੜ ਹੋ ਗਿਆ। ਜਾਣਕਾਰੀ ਦਿੰਦੇ ਹੋਏ ਸਹਾਰਾ ਜਨਸੇਵਾ ਦੇ ਮਨੀ ਕਰਨ ਸ਼ਰਮਾ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਉਨ੍ਹਾਂ ਦੇ ਕੰਟਰੋਲ ਰੂਮ ਵਿੱਚ ਮੈਸੇਜ ਆਇਆ ਕਿ ਰੇਲਵੇ ਦੇ ਏਰੀਏ ਵਿੱਚ 2 ਵਿਅਕਤੀ ਫੱਟੜ ਪਏ ਹਨ। ਸਹਾਰਾ ਦੀ ਟੀਮ ਤੁਰੰਤ ਮੌਕੇ 'ਤੇ ਪੁੱਜੀ ਅਤੇ ਦੋਵਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ। ਜੀਆਰਪੀ ਦੇ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਡੌਗ ਸਕੁਐਡ ਦੀ ਟੀਮ ਵੀ ਜਾਂਚ ਵਿੱਚ ਜੁੱਟ ਗਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਜਲਦ ਹੀ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।