ਧੋਨੀ ਦੇ ਸੰਨਿਆਸ ਲੈਣ ਦਾ ਹੁਣ ਸਹੀ ਸਮਾਂ: ਕ੍ਰਿਕਟ ਪ੍ਰੇਮੀ - Cricket
🎬 Watch Now: Feature Video
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਕ੍ਰਿਕਟ ਤੋਂ ਸੰਨਿਆਸ ਲੈਣ ਦੀਆਂ ਖਬਰਾਂ ਤੋਂ ਬਾਅਦ ਰੋਪੜ ਵਿੱਚ ਮੌਜੂਦ ਉਨ੍ਹਾਂ ਦੇ ਫੈਨਜ਼ ਇਸ ਫ਼ੈਸਲੇ ਦਾ ਸਵਾਗਤ ਕਰ ਰਹੇ ਹਨ । ਕ੍ਰਿਕਟ ਪ੍ਰੇਮੀਆਂ ਮੁਤਾਬਕ ਧੋਨੀ ਦਾ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਇਹ ਸਹੀ ਸਮਾਂ ਹੈ। ਉਨ੍ਹਾਂ ਕਿਹਾ ਧੋਨੀ ਦਾ ਫ਼ੈਸਲਾ ਸਹੀ ਹੈ, ਕਿਉਂਕਿ ਭਾਰਤੀ ਕ੍ਰਿਕਟ ਟੀਮ ਕੋਲ ਹੋਰ ਕਈ ਨੌਜਵਾਨ ਵਿਕਟ ਕੀਪਰ ਅਤੇ ਬੱਲੇਬਾਜ਼ ਹਨ। ਕਈਆਂ ਦਾ ਕਹਿਣਾ ਹੈ ਕਿ ਧੋਨੀ ਦਾ ਹਾਲ ਵੀ ਹਰਭਜਨ ਸਿੰਘ, ਯੁਵਰਾਜ ਸਿੰਘ ਅਤੇ ਰਾਹੁਲ ਦ੍ਰਵਿਡ ਵਰਗੇ ਖ਼ਿਡਾਰੀਆਂ ਵਰਗਾ ਹੋਣਾ ਸੀ, ਕਿਉਕਿ ਉਨ੍ਹਾਂ ਨੂੰ ਸੰਨਿਆਸ ਦੇਣ ਵਾਸਤੇ ਮਜ਼ਬੂਰ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਸਨ।