ਰਿਜ਼ੋਰਟ ਤੇ ਰੈਸਟੋਰੈਂਟ ਦੇ ਮਾਲਕਾਂ ਨੇ ਸਰਕਾਰ ਖਿਲਾਫ਼ ਕੀਤਾ ਰੋਸ਼ ਪ੍ਰਦਰਸ਼ਨ - ਕੋਰੋਨਾ
🎬 Watch Now: Feature Video
ਅੰਮ੍ਰਿਤਸਰ: ਸ਼ਹਿਰ ਵਿੱਚ ਸੋਸਲ ਐਕਟੀਵਿਸਟ ਮਨਦੀਪ ਮੰਨਾਂ ਦੀ ਅਗਵਾਈ ਵਿੱਚ ਰੈਸਟੋਰੈਂਟ ਅਤੇ ਰਿਜ਼ੋਰਟ ਮਾਲਕ ਵੱਲੋਂ ਕੋਰੋਨਾ ਪ੍ਰਤੀ ਸਰਕਾਰ ਦੀ ਨੀਤੀਆਂ ਦੇ ਚਲਦਿਆ ਰਿਜ਼ੋਰਟ ਇੰਡਸਟਰੀ ਨੂੰ ਹੋ ਰਹੇ ਨੁਕਸਾਨ ਵਿਰੁੱਧ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਤਹਿਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਾਰਦਿਆਂ ਸੋਸ਼ਲ ਐਕਟੀਵੀਸਟ ਮਨਦੀਪ ਸਿੰਘ ਮੰਨਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਰਕਾਰ ਵੱਲੋਂ ਲੋਕਾਂ ਦੇ ਕੰਮਕਾਰ ਬੰਦ ਕਰਵਾ ਵੋਟਾਂ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਨਾਂਅ 'ਤੇ ਰੈਸਟੋਰੈਂਟ ਅਤੇ ਰਿਜ਼ੋਰਟ ਬੰਦ ਕਰਵਾ ਸਰਕਾਰ ਆਪਣਿਆਂ ਰੈਲੀਆ ਹਜ਼ਾਰਾਂ ਦੀ ਗਿਣਤੀ ਵਿੱਚ ਇਕਠ ਕਰ ਰਹੀ ਹੈ। ਮਾਲਕਾਂ ਨੇ ਰੈਸਟੋਰੈਂਟ ਅਤੇ ਰਿਜ਼ੋਰਟ ਜਲਦ ਖੋਲਣ ਦੀ ਅਪੀਲ ਕੀਤੀ।