ਰਾਜ ਕੁਮਾਰ ਵੇਰਕਾ ਨੇ ਕਿਹਾ ਅਪਰੇਸ਼ਨ ਲੋਟਸ ਨਹੀਂ BJP ਚਲਾ ਰਹੀ ਹੈ ਅਪਰੇਸ਼ਨ ਨੋਟਿਸ - ਅਪਰੇਸ਼ਨ ਲੋਟਸ ਮਾਮਲਾ
🎬 Watch Now: Feature Video
ਅੰਮ੍ਰਿਤਸਰ ਪਿਛਲੇ ਦਿਨ੍ਹੀਂ ਆਪ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬੀਜੇਪੀ ਖ਼ਿਲਾਫ਼ ਕੀਤੀ ਪ੍ਰੈਸ ਵਾਰਤਾ ਤੋਂ ਬਾਅਦ ਲਗਾਤਾਰ ਹੀ ਦੋਵਾਂ ਪਾਰਟੀਆਂ ਵਿੱਚ ਸ਼ਬਦੀ ਜੰਗ ਜਾਰੀ ਹੈ। ਇਸ ਤੋਂ ਬਾਅਦ ਇਕ ਵਾਰ ਫਿਰ ਭਾਜਪਾ ਆਗੂ ਡਾ. ਰਾਜ ਕੁਮਾਰ ਵੇਰਕਾ ਵੱਲੋਂ ਹਰਪਾਲ ਸਿੰਘ ਚੀਮਾ ਦੇ ਉੱਪਰ ਸ਼ਬਦੀ ਵਾਰ ਕੀਤੇ ਗਏ। ਉਨ੍ਹਾਂ ਕਿਹਾ ਕਿ ਜੋ ਹਰਪਾਲ ਸਿੰਘ ਚੀਮਾ ਕਹਿ ਰਹੇ ਹਨ ਕਿ ਭਾਜਪਾ ਅਪਰੇਸ਼ਨ ਲੋਟਸ ਪਾ ਰਹੀ ਹੈ ਉਸ ਤੇ ਬੋਲਦੇ ਹੋਏ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਭਾਜਪਾ ਆਪ੍ਰੇਸ਼ਨ ਨੋਟਿਸ ਚਲਾ ਰਹੀ ਹੈ ਜਿਸ ਦੇ ਚਲਦੇ ਜੋ ਲੋਕਾਂ ਨੇ ਘਪਲੇਬਾਜ਼ੀ ਕੀਤੀ ਹੈ ਅਤੇ ਉਨ੍ਹਾਂ ਤੇ ਈਡੀ ਦੀਆਂ ਰੇਡਾਂ ਚੱਲ ਰਹੀਆਂ ਹਨ। ਇਸ ਦੇ ਅੱਗੇ ਬੋਲਦੇ ਉਨ੍ਹਾਂ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਖੁਦ ਮੀਡੀਆ ਦੇ ਸਾਹਮਣੇ ਆ ਕੇ ਗੱਲਾਂ ਦਾ ਜਵਾਬ ਦੇਣ ਨਾਲ ਹੀ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪੰਜਾਬ ਸਰਕਾਰ ਝੂਠੇ ਵਾਅਦੇ ਕਰਕੇ ਪੰਜਾਬ ਦੀ ਸੱਤਾ ਵਿੱਚ ਆਈ ਹੈ ਅਤੇ ਇਸ ਤੇ ਬਹੁਤ ਜਲਦ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਤੇ ਵੀ ਕਾਰਵਾਈ ਹੋਣ ਜਾ ਰਹੀ ਹੈ। Raj Kumar Verka statement on BJP Operation Lotus.