ਚੱਕਾ ਜਾਮ ਦੇ ਮੱਦੇਨਜ਼ਰ ਫ਼ਿਰੋਜ਼ਪੁਰ ਰੇਲਵੇ ਦੀ ਪੂਰੀ ਤਿਆਰੀ - ਡੀ.ਆਰ.ਐਮ. ਫਿਰੋਜ਼ਪੁਰ ਡਿਵੀਜ਼ਨ
🎬 Watch Now: Feature Video
ਫ਼ਿਰੋਜ਼ਪੁਰ: 18 ਫ਼ਰਵਰੀ ਨੂੰ ਕਿਸਾਨਾਂ ਵੱਲੋਂ ਪੂਰੇ ਦੇਸ਼ ਵਿੱਚ 4 ਘੰਟੇ ਰੇਲ ਦਾ ਚੱਕਾ ਜਾਮ ਕਰਨ ਦੀ ਗੱਲ ਕਹੀ ਗਈ ਹੈ, ਜਿਸ ਨੂੰ ਲੈ ਕੇ ਫਿਰੋਜ਼ਪੁਰ ਰੇਲਵੇ ਡਵੀਜ਼ਨ ਦੁਆਰਾ ਤਿਆਰੀ ਕੀਤੀ ਗਈ ਹੈ। ਰੇਵਲੇ ਵੱਲੋਂ ਜੀਆਰਪੀ, ਪੰਜਾਬ ਪੁਲਿਸ ਅਤੇ ਆਰ.ਪੀ.ਐਫ. ਦੀ ਤੈਨਾਤੀ ਕੀਤੀ ਗਈ ਹੈ। ਡੀ.ਆਰ.ਐਮ. ਫਿਰੋਜ਼ਪੁਰ ਡਿਵੀਜ਼ਨ ਨੇ ਕਿਹਾ ਕਿ ਵੱਡੇ ਰੇਲਵੇ ਸਟੇਸ਼ਨਾਂ 'ਤੇ ਰੇਲ ਗੱਡੀਆਂ ਨੂੰ ਖੜਿਆ ਕੀਤਾ ਜਾਵੇਗਾ। ਜਿਥੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਹਨਾਂ ਨੂੰ ਸਹੂਲਤਾਂ ਮਿਲ ਸਕਣ। ਉਨ੍ਹਾਂ ਨੇ ਕਿਹਾ ਕਿ ਕੋਈ ਰੇਲ ਗੱਡੀ ਰੱਦ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਰੂਟ ਬਦਲਿਆ ਜਾਵੇਗਾ, ਸਿਰਫ ਰੇਲ ਗੱਡੀ ਵੱਡੇ ਸਟੇਸ਼ਨ 'ਤੇ ਖੜੀ ਕੀਤੀ ਜਾਏਗੀ।