ਪੰਜਾਬ ਰੋਡਵੇਜ਼ ਕੰਟਰੈਕਟ ਯੂਨੀਅਨ ਦੀ ਹੜਤਾਲ ਕਾਰਨ ਸਵਾਰੀਆਂ ਹੋ ਰਹੀਆਂ ਖੱਜਲ ਖੁਆਰ - ਪੰਜਾਬ ਰੋਡਵੇਜ਼ ਪਨਬੱਸ
🎬 Watch Now: Feature Video
ਸੂਬੇ ਭਰ ਵਿੱਚ ਪੰਜਾਬ ਰੋਡਵੇਜ਼ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਤਿੰਨ ਦਿਨਾਂ ਦੇ ਲਈ ਚੱਕਾ ਜਾਮ ਕੀਤਾ ਹੈ ਉੱਥੇ ਹੀ ਜੇ ਗੱਲ ਕਰੀਏ ਮੋਗਾ ਦੀ ਤਾਂ ਇਥੇ ਵੀ ਅੱਜ ਪੀਆਰਟੀਸੀ ਪਨਬੱਸ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤਿੰਨ ਦਿਨਾਂ ਲਈ ਚੱਕਾ ਜਾਮ ਕੀਤਾ ਗਿਆ ਹੈ। ਦੂਜੇ ਪਾਸੇ ਬੱਸ ਸਟੈਂਡ ਦੇ ਵਿੱਚ ਖੱਜਲ ਖੁਆਰ ਹੋ ਰਹੀਆਂ ਸਵਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਫਰੀ ਸਫ਼ਰ ਬਿਲਕੁਲ ਬੰਦ ਕੀਤਾ ਜਾਵੇ ਜਾਂ ਸਾਰਿਆਂ ਨੂੰ ਇੱਕੋ ਜਿਹੇ ਹੀ ਰੱਖਣਾ ਚਾਹੀਦਾ ਹੈ। ਕਿਉਂਕਿ ਇੱਥੇ ਅਸੀ ਸਵੇਰ ਤੋਂ ਦੋ ਜਾਂ ਤਿੰਨ ਤਿੰਨ ਘੰਟੇ ਤੋਂ ਖੜ੍ਹੀਆਂ ਹਾਂ ਪਰ ਪ੍ਰਾਈਵੇਟ ਵਾਲੇ ਵੀ ਆਪਣੀ ਮਨਮਰਜ਼ੀ ਕਰਦੇ ਹਨ ਅਤੇ ਫਰੀ ਵਾਲੀਆਂ ਬੱਸਾਂ ਬੰਦ ਹੋਈਆਂ ਹਨ ਇਸ ਵਿੱਚ ਆਮ ਲੋਕਾਂ ਦਾ ਕੀ ਕਸੂਰ ਹੈ।
Last Updated : Aug 14, 2022, 6:43 PM IST