ਸਿੱਧੂ ਮੂਸੇਵਾਲਾ ਨੂੰ ਨੌਜਵਾਨਾਂ ਵੱਲੋ ਕੈਂਡਲ ਮਾਰਚ ਕੱਢ ਕੇ ਦਿੱਤੀ ਸ਼ਰਧਾਂਜਲੀ - ਪੰਜਾਬ ਫੈਡਰੇਸ਼ਨ ਨੇ ਸ਼ਾਮ ਵੇਲੇ ਸ਼ਹਿਰ ਅੰਦਰ ਕੈਂਡਲ ਮਾਰਚ ਕੀਤਾ
🎬 Watch Now: Feature Video
ਗੁਰਦਾਸਪੁਰ: ਸਿੱਧੂ ਮੂਸੇਵਾਲਾ ਦੇ ਹੋਏ ਕਤਲ ਤੇ ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਕਾਰਨ ਸਾਡਾ ਪੰਜਾਬ ਫੈਡਰੇਸ਼ਨ ਨੇ ਸ਼ਾਮ ਵੇਲੇ ਸ਼ਹਿਰ ਅੰਦਰ ਕੈਂਡਲ ਮਾਰਚ ਕੀਤਾ। ਇਸ ਮੌਕੇ ਫੈਡਰੇਸ਼ਨ ਦੇ ਪ੍ਰਧਾਨ ਇੰਦਰਪਾਲ ਸਿੰਘ ਤੇ ਹੋਰ ਅਹੁਦੇਦਾਰਾਂ ਦੇ ਨਾਲ ਇਲਾਕੇ ਦੇ ਨੌਜਵਾਨ ਨਹਿਰੂ ਪਾਰਕ ਵਿਖੇ ਇਕੱਤਰ ਹੋਏ। ਜਿਸ ਦੇ ਬਾਅਦ ਸਮੂਹ ਨੌਜਵਾਨਾਂ ਨੇ ਕੈਂਡਲ ਮਾਰਚ ਸ਼ੁਰੂ ਕੀਤਾ। ਇਹ ਕੈਂਡਰ ਮਾਰਚ ਡਾਕਖਾਨਾ ਚੌਂਕ ਤੇ ਲਾਇਬਰ੍ਰੇਰੀ ਚੌਂਕ ਹੁੰਦਾ ਹੋਇਆ ਹਨੂੰਮਾਨ ਚੌਂਕ ਵਿੱਚ ਖਤਮ ਹੋਇਆ ਹੈ। ਇੰਦਰਪਾਲ ਸਿੰਘ ਤੇ ਹੋਰ ਆਗੂਆਂ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਇਸ ਮੰਦਭਾਗੀ ਘਟਨਾ ਨੇ ਹਰੇਕ ਅਮਨ ਪਸੰਦ ਵਿਅਕਤੀ ਦੇ ਹਿਰਦੇ ਨੂੰ ਠੇਸ ਪਹੁੰਚਾਈ ਹੈ।