Punjab Assembly Election 2022: ਮੁੱਖ ਮੰਤਰੀ ਚੰਨੀ ਦੇ ਚੋਣ ਜਲਸਿਆਂ ਨੂੰ ਗਾਇਕਾਂ ਦਾ ਸਹਾਰਾ ! - ਚੋਣ ਜਲਸਿਆਂ ਨੂੰ ਮੁੱਖ ਮੰਤਰੀ ਚੰਨੀ ਵਲੋਂ ਸੰਬੋਧਨ
🎬 Watch Now: Feature Video
ਬਰਨਾਲਾ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਤੋਂ ਚੋਣ ਲੜ ਰਹੇ ਹਨ। ਮੁੱਖ ਮੰਤਰੀ ਚੰਨੀ ਖੁਦ ਹਲਕਾ ਭਦੌੜ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ, ਜਿੱਥੇ ਉਨ੍ਹਾਂ ਵੱਖ ਵੱਖ ਪਿੰਡਾਂ ਵਿਚ ਲੋਕਾਂ ਨਾਲ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਬਰਨਾਲਾ ਜ਼ਿਲ੍ਹੇ ਦੇ ਗੜ੍ਹ ਨੂੰ ਤੋੜਨ ਲਈ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਰਾਸ ਆਉਂਦੇ ਵਿਖਾਈ ਨਹੀਂ ਦੇ ਰਹੀ ਹਨ, ਕਿਉਂਕਿ ਮੁੱਖ ਮੰਤਰੀ ਚੰਨੀ ਦੀਆਂ ਚੋਣ ਜਲਸਿਆਂ ਵਿੱਚ ਇਕੱਠ ਕਰਨ ਲਈ ਅਖਾੜਿਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਭਦੌੜ ਹਲਕੇ ਦੇ ਪਿੰਡਾ ਵਿੱਚ ਕਈ ਚੋਣ ਜਲਸਿਆਂ ਨੂੰ ਮੁੱਖ ਮੰਤਰੀ ਚੰਨੀ ਵਲੋਂ ਸੰਬੋਧਨ ਕੀਤਾ ਗਿਆ। ਪ੍ਰੰਤੂ ਇਹਨਾਂ ਚੋਣ ਜਲਸਿਆਂ ਦੌਰਾਨ ਮੁੱਖ ਮੰਤਰੀ ਚੰਨੀ ਦੇ ਸੰਬੋਧਨ ਤੋਂ ਪਹਿਲਾਂ ਗਾਇਕ ਜੋੜੀ ਲੋਕਾਂ ਦੇ ਇਕੱਠ ਨੂੰ ਟਿਕਾਉਣ ਦਾ ਕੰਮ ਕਰ ਰਹੀ ਹੈ।