ਹੁਸ਼ਿਆਰਪੁਰ 'ਚ ਸੀਈਏ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ - ani cea protest hoshiarpur
🎬 Watch Now: Feature Video
ਹੁਸ਼ਿਆਰਪੁਰ: ਜ਼ਿਲ੍ਹੇ 'ਚ ਸੀਈਏ ਦੇ ਵਿਰੋਧ ਕਰਦੇ ਨਿੱਜੀ ਹਸਪਤਾਲਾਂ ਤੇ ਸਮੂਹ ਲੈਬਾਰਟਰੀ ਮਾਲਕਾਂ ਵੱਲੋਂ ਆਈਐਮਏ ਦੇ ਪੂਰਨ ਬੰਦ ਦੇ ਸੱਦੇ ਦਾ ਸਮਰਥਨ ਕੀਤਾ ਗਿਆ ਹੈ। ਸ਼ਹਿਰ ਦੀਆਂ ਲੈਬਾਰਟਰੀਆਂ ਜਾਂ ਨਾਮੀ ਹਸਪਤਾਲ ਜ਼ਿਆਦਾਤਰ ਬੰਦ ਹੀ ਨਜ਼ਰ ਆਏ ਤੇ ਲੈਬੋਰਟਰੀ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਸਬੰਧੀ ਲੈਬੋਰਟਰੀ ਮਾਲਕਾਂ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਲੈਬੋਰਟਰੀਆਂ ਖ਼ਤਮ ਕਰਨ ਵਾਲਾ ਇਹ ਐਕਟ ਕਿਸੇ ਵੀ ਹਾਲਤ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਦੂਸਰੇ ਪਾਸੇ ਇੱਕ ਸਥਾਨਕ ਹਸਪਤਾਲ ਦੀ ਚੇਅਰਪਰਸਨ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਧੋਖੇ ਵਿੱਚ ਰੱਖ ਕੇ ਲੌਕਡਾਊਨ ਦੇ ਦੌਰਾਨ ਇਹ ਐਕਟ ਪਾਸ ਕੀਤਾ ਹੈ। ਇਸ ਐਕਟ ਦੇ ਨਾਲ ਆਮ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ।