ਬਰਡ ਫ਼ਲੂ ਦਾ ਖ਼ਤਰਾ ਨਹੀਂ, ਪੰਛੀ ਮਰਨ ਦਾ ਕਾਰਨ ਕੜਕਦੀ ਠੰਢ: ਢਿੱਲੋਂ
🎬 Watch Now: Feature Video
ਲੁਧਿਆਣਾ: ਬਰਡ ਫਲੂ ਦਾ ਪੰਜਾਬ ਵਿੱਚ ਕੋਈ ਖ਼ਤਰਾ ਨਹੀਂ ਹੈ, ਪੰਛੀਆਂ ਦਾ ਵੱਡੀ ਤਦਾਦ ਵਿੱਚ ਮਰਨਾ ਕੜਕਦੀ ਠੰਢ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਸਮਰਾਲਾ ਦੇ ਪੋਲਟਰੀ ਫਾਰਮ ਦੇ ਮਾਲਕ ਭੁਪਿੰਦਰ ਸਿੰਘ ਢਿੱਲੋਂ ਨੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਬਰਡ ਫ਼ਲੂ ਦਾ ਪੰਜਾਬ ਭਰ ਵਿੱਚ ਕੋਈ ਵੀ ਲੱਛਣ ਨਹੀਂ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕੋਰੋਨਾ ਦੀ ਮਾਰ ਝੱਲ ਰਿਹਾ ਪੋਲਟਰੀ ਦਾ ਧੰਦਾ ਇਸਤੋਂ ਹੋਰ ਪ੍ਰਭਾਵਿਤ ਹੋਇਆ ਹੈ। ਇਸ ਦਾ ਆਂਡੇ ਦੀ ਵਿਕਰੀ ਤੇ ਬਹੁਤ ਜ਼ਿਆਦਾ ਫ਼ਰਕ ਪਿਆ ਹੈ, ਆਂਡੇ ਦੇ ਰੇਟਾਂ 'ਚ ਕਾਫ਼ੀ ਥੱਲੇ ਆ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਅਸੀਂ ਇਸ ਬਿਮਾਰੀ ਤੋਂ ਪਹਿਲਾਂ ਤੋਂ ਸਾਵਧਾਨੀਆਂ ਹੀ ਵਰਤ ਰਹੇ ਹਾਂ, ਜੋ ਵੀ ਸਾਵਧਾਨੀਆਂ ਪੰਜਾਬ ਸਰਕਾਰ ਵੱਲੋਂ ਸਨੂੰ ਵਰਤਣ ਲਈ ਕਿਹਾ ਜਾਂਦਾ ਹੈ ਅਸੀ ਪਹਿਲ ਦੇ ਅਧਾਰ 'ਤੇ ਵਰਤ ਰਹੇ ਹਾਂ।