ਪੁਲਿਸ ਨੇ ਭੀਖੀਵਿੰਡ ਦੇ ਬਜ਼ੁਰਗ ਮੋਚੀ ਦੇ ਕਤਲ ਦੀ ਗੁੱਥੀ ਸੁਲਝਾਈ - ਲਾਸ਼ ਨੂੰ ਅੰਦਰ ਹੀ ਲੁਕਾ ਦਿੱਤਾ
🎬 Watch Now: Feature Video
ਅੰਮ੍ਰਿਤਸਰ: ਅੰਮ੍ਰਿਤਸਰ ਦੇ ਭੀਖੀਵਿੰਡ ਵਿੱਖੇ ਜੁੱਤੀਆਂ ਗੰਢਣ ਵਾਲੇ ਬਜ਼ੁਰਗ ਮੋਚੀ ਦੇ ਅੰਨ੍ਹੇ ਕਤਲ (Cobbler was murdered) ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ (Bhikhiwind blind murder solved)। ਥਾਣਾ ਭਿੱਖੀਵਿੰਡ ਦੇ ਸਾਹਮਣੇ ਕੰਮ ਕਰਦੇ ਬਜ਼ੁਰਗ ਮੋਚੀ ਦੇ ਅੰਨ੍ਹੇ ਕਤਲ ਦੇ ਮਾਮਲੇ ਨੂੰ ਭਿੱਖੀਵਿੰਡ ਪੁਲਿਸ ਵੱਲੋਂ ਸੁਲਝਾਉਂਦਿਆਂ ਇਕ ਦੋਸ਼ੀ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ ਸਰਬਜੀਤ ਸਿੰਘ ਨੇ ਦੱਸਿਆ ਕਿ ਗੋਪੀ ਰਾਮ ਪੁੱਤਰ ਰੂਪਾਂ ਰਾਮ ਦੀ ਲਾਸ਼ ਮਿਲਣ ਤੋਂ ਬਾਅਦ ਐੱਸ.ਆਈ ਪੰਨਾ ਲਾਲ ਅਤੇ ਏ.ਐੱਸ.ਆਈ ਨਰੇਸ਼ ਕੁਮਾਰ ਵੱਲੋਂ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਛੱਕ ਦੀ ਸੂਈ ਜਿਸ ਦੁਕਾਨ ਨੇੜਿਓਂ ਲਾਸ਼ ਮਿਲੀ ਸੀ ਉਸ ਡਾਕਟਰ ਤੇ ਗਈ।ਜਦੋਂ ਇਸ ਸੰਬੰਧੀ ਗਗਨਦੀਪ ਪੁੱਤਰ ਇੰਦਰਮੋਹਨ ਪਾਸੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰਦਿਆਂ ਕਤਲ ਦੀ ਸਾਰੀ ਵਾਰਦਾਤ ਨੂੰ ਪੁਲਿਸ ਨੂੰ ਦੱਸਿਆ । ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਗਗਨਦੀਪ ਨੇ ਮੰਨਿਆ ਕਿ ਬਜ਼ੁਰਗ ਮੋਚੀ ਗੋਪੀ ਰਾਮ ਬਾਰ ਬਾਰ ਮੇਰੀ ਦੁਕਾਨ ਵਿੱਚ ਬਾਥਰੂਮ ਕਰਨ ਜਾਂਦਾ ਸੀ । ਜਦੋਂ ਉਸ ਨੂੰ ਮੈ ਵਰਜਿਆ ਤਾ ਉਹ ਅੱਗੋਂ ਗਾਲੀ ਗਲੋਚ ਕਰਨ ਲੱਗ ਪਿਆ । ਗੁੱਸੇ ਵਿੱਚ ਮੈ ਉਸਦੇ ਸਿਰ ਵਿੱਚ ਥਾਪਾ ਮਾਰ ਦਿੱਤਾ । ਜਿਸ ਕਾਰਨ ਉਸਦੀ ਮੋਤ ਹੋ ਗਈ ਤੇ ਲਾਸ਼ ਨੂੰ ਅੰਦਰ ਹੀ ਲੁਕਾ ਦਿੱਤਾ।