ਹਿੰਦੁਸਤਾਨ ਯੂਨੀਲੀਵਰ ਕੰਪਨੀ ਦਾ ਨਕਲੀ ਸਮਾਨ ਪੁਲਿਸ ਨੇ ਕੀਤਾ ਜਬਤ - Hindustan Unilever Company
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਹਿੰਦੁਸਤਾਨ ਯੂਨੀਲੀਵਰ ਲਿਮਟਿਡ ਕੰਪਨੀ ਦੇ ਡੀਲਰ ਨੇ ਕੰਪਨੀ ਦੇ ਨਕਲੀ ਸਾਮਾਨ ਫੜਿਆ। ਇਸ ਵਿੱਚ ਨੈਸਲੇ ਕੰਪਨੀ ਦਾ ਮੈਗੀ ਮਸਾਲਾ, ਨਕਲੀ ਸਰਫ਼ ਐਕਸਲ, ਨਕਲੀ ਹਾਰਪਿਕ ਟਾਇਲਟ ਕਲੀਨਿਰ ਆਦਿ ਸਾਮਾਨ ਪੁਲਿਸ ਨੇ ਜਬਤ ਕੀਤਾ। ਹਿੰਦੁਸਤਾਨ ਯੂਨੀਲੀਵਰ ਲਿਮਟਿਡ ਕੰਪਨੀ ਦੇ ਡੀਲਰ ਦੱਸਿਆ ਕਿ ਕਾਫ਼ੀ ਲੰਮੇ ਸਮੇਂ ਤੋਂ ਕੰਪਨੀ ਦਾ ਨਕਲੀ ਸਮਾਨ ਸ੍ਰੀ ਮੁਕਤਸਰ ਸਾਹਿਬ ਵਿਖੇ ਨਕਲੀ ਸਮਾਨ ਆਉਂਦਾ ਸੀ ਅਤੇ ਇਸ ਦੀ ਵਿਕਰੀ ਹੁੰਦੀ ਹੈ। ਉਸ ਨੇ ਕਿਹਾ ਕਿ ਸਾਨੂੰ ਇਤਲਾਹ ਮਿਲੀ ਕਿ ਮਾਨਸਾ ਦੇ ਇੱਕ ਛੋਟਾ ਹਾਥੀ ਸਮਾਨ ਲੈ ਕੇ ਆਇਆ ਹੈ ਤੇ ਮੈ ਪੁਲੀਸ ਦੀ ਮਦਦ ਇਸ ਨੂੰ ਫੜਣ ਵਿੱਚ ਕਾਮਯਾਬ ਹੋ ਗਏ ਹਨ। ਇਸ ਸਬੰਧੀ ਥਾਣਾ ਸਿਟੀ ਇੰਚਾਰਜ ਮੋਹਨ ਲਾਲ ਨੇ ਦੱਸੀਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਹਿੰਦੁਸਤਾਨ ਯੂਨਲੀਵਰ ਲਿਮਟਿਡ ਦੇ ਏਜੰਸੀ ਵਾਲਿਆਂ ਨੇ ਇਕ ਛੋਟਾ ਹਾਥੀ ਫੜੀਆ ਹੈ। ਇਸ ਵਿੱਚ ਨਕਲੀ ਸਰਫ਼ ਐਕਸਲ, ਹਾਰਪਿਕ ਦੇ ਪੈਕਟ ਹਨ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।