ਬਿਨਾਂ ਮਾਸਕ ਤੋਂ ਘੁੰਮ ਰਹੇ ਲੋਕਾਂ ਦਾ ਪੁਲਿਸ ਨੇ ਕੱਟੇ ਚਲਾਨ - ਲੋਕਾਂ ਦਾ ਪੁਲਿਸ ਨੇ ਕੱਟੇ ਚਲਾਨ
🎬 Watch Now: Feature Video
ਅੰਮ੍ਰਿਤਸਰ: ਦਿਨੋਂ ਦਿਨ ਵੱਧ ਰਹੀਂ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਸਖ਼ਤ ਦਿਸ਼ਾ- ਨਿਰਦੇਸ਼ ਦਿੱਤੇ ਗਏ ਹਨ, ਉਸੇ ਦੇ ਚੱਲਦੇ ਅਜਨਾਲਾ ਪੁਲਿਸ ਨੇ ਸਖਤੀ ਵਰਤੀ ਹੈ। ਪੁਲਿਸ ਨੇ ਅਜਨਾਲਾ ਦੇ ਬਾਜ਼ਾਰ 'ਚ ਬਿਨ੍ਹਾਂ ਮਾਸਕ ਤੋਂ ਘੁੰਮ ਰਹੇ ਲੋਕਾਂ ਨੂੰ ਮਾਸਕ ਦੇ ਕੇ ਉਨ੍ਹਾਂ ਦੇ ਕੋਰੋਨਾ ਟੈਸਟ ਕਰਵਾਏ ਗਏ, ਤੇ ਲੋਕਾਂ ਦੇ ਚਲਾਨ ਕੱਟੇ ਉਨ੍ਹਾਂ ਨੂੰ ਮਾਸਕ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਡੀਐਸਪੀ ਅਜਨਾਲਾ ਵਿਪਨ ਕੁਮਾਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਇੱਕ ਵਾਰ ਫੇਰ ਦਿਨੋਂ ਦਿਨ ਵੱਧਦੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਨ੍ਹਾਂ ਮਾਸਕ ਤੋਂ ਘੁੰਮ ਰਹੇ ਲੋਕਾਂ ਦੇ ਚਲਾਨ ਕੱਟ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਮਾਸਕ ਪਾ ਕੇ ਰੱਖਣ।