ਫਰੀਦਕੋਟ ਵਿਚ ਸ਼ੱਕੀ ਬਸਤੀਆਂ ਵਿਚ ਪੁਲਿਸ ਨੇ ਚਲਾਇਆ ਸਰਚ ਅਭਿਆਨ - ਪੁਲਿਸ ਨੇ ਚਲਾਇਆ ਸਰਚ ਅਭਿਆਨ
🎬 Watch Now: Feature Video
ਫਰੀਦਕੋਟ ਪੁਲਿਸ ਵਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦਿਆਂ ਵੱਖ-ਵੱਖ ਮੁਹੱਲਿਆਂ ਵਿਚ ਸਰਚ ਅਭਿਆਨ ਚਲਾਇਆ ਗਿਆ, ਜਿਸ ਦੀ ਅਗਵਾਈ ਨੋਡਲ ਅਫਸਰ DIG ਇੰਦਰਬੀਰ ਸਿੰਘ ਨੇ ਕੀਤੀ। ਇਸ ਮੌਕੇ ਪੁਲਿਸ ਵਲੋਂ ਅੰਬੇਡਕਰ ਨਗਰ, ਸੰਜੇ ਨਗਰ ਅਤੇ ਜੋਤਰਾਮ ਮੰਦਰ ਬਸਤੀ ਵਿਚ ਸ਼ੱਕੀ ਲੋਕਾਂ ਦੇ ਘਰਾਂ ਵਿਚ ਚੈਕਿੰਗ ਕੀਤੀ ਗਈ ਅਤੇ ਮਾੜੇ ਅਨਸਰਾਂ ਨੂੰ ਬਾਜ ਆਉਣ ਲਈ ਤਾੜਣਾ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ DIG ਇੰਦਰਬੀਰ ਸਿੰਘ ਨੇ ਕਿਹਾ ਕਿ DGP ਪੰਜਾਬ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਜਾਬ ਭਰ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਸਮੇਂ-ਸਮੇਂ 'ਤੇ ਅਜਿਹੇ ਅਭਿਆਨ ਚਲਾਏ ਜਾਂਦੇ ਹਨ ਅਤੇ ਅੱਜ ਫਰੀਦਕੋਟ ਵਿਚ ਵੱਖ ਵੱਖ ਮੁਹੱਲਿਆਂ ਵਿਚ ਸਰਚ ਕੀਤਾ ਗਿਆ। ਉਹਨਾਂ ਦੱਸਿਆ ਕਿ ਮਕਸਦ ਇਹੀ ਹੈ ਕੇ ਮਾੜੇ ਅਨਸਰਾਂ ਨੂੰ ਡਰ ਪੈਦਾ ਹੋਵੇ ਅਤੇ ਆਮ ਸ਼ਹਿਰੀ ਭੈਅ ਮੁਕਤ ਹੋ ਕੇ ਆਪਣਾ ਕਾਰੋਬਾਰ ਕਰ ਸਕਣ।