15 ਅਗਸਤ ਨੂੰ ਲੈ ਕੇ ਪੁਲਿਸ ਵੱਲੋਂ ਚਲਾਇਆ ਗਿਆ ਚੈਕਿੰਗ ਅਭਿਆਨ - ਲਾਸ਼ੀ ਅਭਿਆਨ ਲਗਾਤਾਰ ਰੇਲਵੇ ਸਟੇਸ਼ਨਾਂ ਤੇ ਜਾਰੀ
🎬 Watch Now: Feature Video
ਪਟਿਆਲਾ: ਜ਼ਿਲ੍ਹੇ ਪੁਲਿਸ ਦੀ ਟੀਮ ਵੱਲੋਂ ਰੇਲਵੇ ਸਟੇਸ਼ਨ ਵਿਖੇ ਮੌਜੂਦ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਤਲਾਸ਼ੀ ਲਈ। ਦੱਸ ਦਈਏ ਕਿ ਪਟਿਆਲਾ ਦੇ ਰੇਲਵੇ ਸਟੇਸ਼ਨ ਤੇ ਜਦ ਦਾਦਰ ਐਕਸਪ੍ਰੈੱਸ ਅਮ੍ਰਿਤਸਰ ਤੋਂ ਮੁੰਬਈ ਜਾਣ ਵਾਲੀ ਟਰੇਨ ਪਹੁੰਚੀ ਤਾਂ ਪੁਲਿਸ ਨੇ ਟਰੇਨ ਦੇ ਅੰਦਰ ਵੜ੍ਹ ਕੇ ਕੱਲੇ-ਕੱਲੇ ਵਿਅਕਤੀ ਦੀ ਲਈ ਤਲਾਸ਼ੀ ਲਈ। ਇਸ ਦੌਰਾਨ ਜੀਆਰਪੀਐਫ ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਦਾ ਕਹਿਣਾ ਸੀ ਕਿ 15 ਅਗਸਤ ਨਜਦੀਕ ਆ ਰਹੀ ਹੈ ਤਾਂ ਹੀ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਚੈਕਿੰਗ ਅਭਿਆਨ ਕੀਤਾ ਜਾ ਰਿਹਾ ਹੈ ਅਤੇ ਇਸੇ ਤਰ੍ਹਾਂ ਤਲਾਸ਼ੀ ਅਭਿਆਨ ਲਗਾਤਾਰ ਰੇਲਵੇ ਸਟੇਸ਼ਨਾਂ ਤੇ ਜਾਰੀ ਰਹਿਣਗੇ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤਾ ਕਿ ਜੇਕਰ ਉਹ ਕੋਈ ਸ਼ੱਕੀ ਵਿਅਕਤੀ ਜਾਂ ਫਿਰ ਸ਼ੱਕੀ ਵਸਤੂ ਦੇਖਦੇ ਹਨ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ।