ਪੁਲਿਸ ਨੇ ਮਾਈਨਿੰਗ ਕਰਦੇ 4 ਲੋਕ ਫੜ੍ਹੇ ਰੰਗੇ ਹੱਥੀ, ਮਈਨਿੰਗ ਦੀਆਂ ਧਰਾਵਾਂ ਤਹਿਤ ਮਾਮਲਾ ਕੀਤਾ ਦਰਜ
🎬 Watch Now: Feature Video
ਮੋਗਾ ਦੇ ਪਿੰਡ ਝੰਡੇਆਣਾ (Village Zhandiana) ਵਿੱਚ ਆਪਣੇ ਹੀ ਖੇਤ ਵਿੱਚ ਰੇਤ ਦਾ ਖੱਡਾ (sand pit) ਲਗਾ ਕੇ ਨਾਜਾਇਜ਼ ਮਾਈਨਿੰਗ (Illegal mining ) ਕਰਦੇ ਲੋਕਾਂ ਨੂੰ ਪੁਲਿਸ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ। ਥਾਣਾ ਸਦਰ ਦੀ ਪੁਲਿਸ ਰੇਤੇ ਦੇ ਲੱਦੇ ਨਿਊ ਹਾਲੈਂਡ ਟਰੈਕਟਰ ਟਰਾਲੇ ਨੂੰ ਵੀ ਕਬਜ਼ੇ (Tractor trolley seized ) ਵਿੱਚ ਲਿਆ ਹੈ। ਪੁਲਿਸ ਵੱਲੋਂ ਮਾਮਲੇ ਵਿੱਚ ਚਾਰ ਲੋਕਾਂ ਉੱਤੇ ਕੀਤਾ ਮਾਮਲਾ ਦਰਜ ਕੀਤਾ ਗਿਆ ਹੈ। ਸੂਤਰਾਂ ਮੁਤਾਬਿਕ 4 ਮੁਲਜ਼ਮਾਂ ਵਿੱਚ ਇਕ ਆਮ ਆਦਮੀ ਪਾਰਟੀ ਦਾ ਵਲੰਟੀਅਰ ਅਤੇ ਇਕ ਮੁਲਜ਼ਮ ਕਾਂਗਰਸ ਦਾ ਸੀਨੀਅਰ ਆਗੂ ਹੈ। ਫਿਲਹਾਲ ਪੁਲਿਸ ਮਾਈਨਿੰਗ ਐਕਟ (Mining Act) ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।