1 ਲੱਖ 32 ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ ਤਿੰਨ ਗ੍ਰਿਫ਼ਤਾਰ - one lakh 32 thousand drug pills
🎬 Watch Now: Feature Video
ਤਰਨ ਤਾਰਨ: ਐਸਐਸਪੀ ਧਰੂਮਨ ਐਚ ਨਿੰਬਾਲੇ ਤਰਨਤਾਰਨ ਦੇ ਨਿਰਦੇਸ਼ਾਂ 'ਤੇ ਪੁਲਿਸ ਨੇ ਇੱਕ ਲੱਖ 32 ਹਜ਼ਾਰ 250 ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਦੋਸ਼ੀ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਪਾਰਟੀ ਨੇ ਖੁਫ਼ੀਆ ਜਾਣਕਾਰੀ ਦੌਰਾਨੇ ਨਾਕਾਬੰਦੀ ਭਿੱਖੀਵਿੰਡ ਚੌਂਕ ਕੀਤੀ ਹੋਈ ਸੀ, ਜਿਸ ਦੌਰਾਨ ਪੱਟੀ ਰੋਡ ਤੋਂ ਇੱਕ ਗੱਡੀ ਆਉਂਦੀ ਦਿਖਾਈ ਦਿੱਤੀ। ਪੁਲਿਸ ਨੇ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਗੱਡੀ ਦਾ ਡਰਾਈਵਰ ਪੁਲਿਸ ਨੂੰ ਦੇਖ ਗੱਡੀ ਪਿੱਛੇ ਨੂੰ ਭਜਾਉਣ ਲੱਗਾ ਤਾਂ ਪੁਲਿਸ ਪਾਰਟੀ ਵੱਲੋਂ ਬੈਰੀਗੇਡ ਗੱਡੀ ਅੱਗੇ ਕਰ ਦਿੱਤੇ। ਪੁਲਿਸ ਨੇ ਘੇਰਾ ਪਾ ਕੇ ਦੋਸ਼ੀਆਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਦੱਸਿਆ ਕਿ ਇਹ ਦੋਸ਼ੀ ਰਾਜਸਥਾਨ ਦੇ ਹਨ। ਪੁਲਿਸ ਨੇ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।