ਓਪੀਡੀ ਆਨਲਾਈਨ ਹੋਣ ਕਾਰਨ ਲੋਕ ਹੋ ਰਹੇ ਨੇ ਪਰੇਸ਼ਾਨ - pathankot hospital opd latest news
🎬 Watch Now: Feature Video
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਜੇ ਸਿਹਤ ਸੇਵਾਵਾਂ ਦੀ ਗੱਲ ਕਰੀਏ ਤਾਂ ਸਸਤੀ ਤੇ ਚੰਗੀ ਸਿਹਤ ਸੁਵਿਧਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਹਸਪਤਾਲਾਂ ਦੇ ਵਿੱਚ ਓਪੀਡੀ ਦੀ ਪਰਚੀ ਆਨਲਾਈਨ ਕੱਟਣ ਦੀ ਹਦਾਇਤਾਂ ਕੁਝ ਸਮੇਂ ਪਹਿਲਾਂ ਦਿੱਤੀਆਂ ਤੇ ਹੁਣ ਹਸਪਤਾਲਾਂ ਦੇ ਵਿੱਚ ਓਪੀਡੀ ਦੀ ਪਰਚੀ ਆਨਲਾਈਨ ਕੱਟੀ ਜਾ ਰਹੀ ਹੈ ਪਰ ਆਨਲਾਈਨ ਸਿਸਟਮ ਸ਼ੁਰੂ ਹੋਣ ਦੇ ਨਾਲ ਲੋਕਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ। ਲੋਕਾਂ ਨੂੰ ਪਰਚੀ ਘਟਾਉਣ ਲਈ ਇੱਕ ਇੱਕ ਘੰਟਾ ਲਾਈਨ ਦੇ ਵਿੱਚ ਖੜ੍ਹੇ ਹੋ ਕੇ ਇੰਤਜ਼ਾਰ ਕਰਨਾ ਪੈਂਦਾ ਹੈ, ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਆਨਲਾਈਨ ਪਰਚੀ ਕੱਟਣ ਦੇ ਨਾਲ ਲੋਕਾਂ ਨੂੰ ਇੱਕ ਘੰਟੇ ਤੱਕ ਲਾਈਨਾਂ ਵਿੱਚ ਖੜ੍ਹੇ ਰਹਿ ਕੇ ਇੰਤਜ਼ਾਰ ਕਰਨਾ ਪੈਂਦਾ ਹੈ, ਜਦਕਿ ਬਿਮਾਰ ਵਿਆਕਤੀ ਕਿੰਨੀ ਕੁ ਦੇਰ ਖੜ੍ਹਾ ਰਹਿ ਸਕਦਾ ਹੈ। ਉਥੇ ਹੀ ਐਸਐਮਓ ਦਾ ਕਹਿਣਾ ਹੈ ਕਿ ਪਠਾਨਕੋਟ ਹਸਪਤਾਲ ਵਿੱਚ ਜੰਮੂ ਅਤੇ ਹਿਮਾਚਲ ਦੇ ਮਰੀਜ਼ ਇਲਾਜ ਕਰਵਾਉਣ ਆਉਂਦੇ ਹਨ ਇਸ ਕਰਕੇ ਕਦੀ ਕਦੀ ਜ਼ਿਆਦਾ ਰਸ ਹੋ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪਰਚੀ ਕੱਟਣ ਦੇ ਲਈ ਹਸਪਤਾਲ ਦੇ ਵਿੱਚ ਤਿੰਨ ਕੰਪਿਊਟਰ ਲਗਾਏ ਗਏ ਹਨ।