ਪਿੰਡ 'ਚ ਪਸ਼ੂ ਹਸਪਤਾਲ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ - ਸਰਕਾਰ
🎬 Watch Now: Feature Video
ਸ੍ਰੀ ਫਤਿਹਗੜ੍ਹ ਸਾਹਿਬ:ਪਿੰਡ ਰਾਮਗੜ੍ਹ ਵਿੱਚ ਸਿਵਲ ਪਸ਼ੂ ਹਸਪਤਾਲ (Civil Veterinary Hospital) ਦੀ ਬਿਲਡਿੰਗ ਪੂਰੀ ਤਰ੍ਹਾਂ ਖੰਡਰ ਹੋ ਚੁੱਕੀ ਹੈ।ਜਿਸ ਵਿਚ ਤੂੜੀ ਭਰੀ ਹੋਈ ਹੈ। ਬਿਲਡਿੰਗ ਦੇ ਵਿੱਚ ਨਾ ਕੋਈ ਦਰਵਾਜ਼ਾ (Door) ਛੱਡਿਆ ਗਿਆ ਹੈ ਅਤੇ ਨਾ ਹੀ ਕੋਈ ਖਿੜਕੀ ਸਲਾਮਤ ਹੈ।ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਤਕਰੀਬਨ 25-30 ਸਾਲ ਪਹਿਲਾ ਇਸ ਬਿਲਡਿੰਗ ਨੂੰ ਬਣਾਇਆ ਗਿਆ ਸੀ ਪਰ ਇਸ ਬਿਲਡਿੰਗ ਦੀ ਕੋਈ ਦੇਖ ਰੇਖ ਨਾ ਹੋਣ ਤੋਂ ਬਾਅਦ ਇਹ ਪੂਰੀ ਤਰ੍ਹਾਂ ਖੰਡਰ ਹੋ ਚੁੱਕੀ ਹੈ। ਖੰਡਰ ਬਣੇ ਇਸ ਬਿਲਡਿੰਗ ਦਾ ਇਸਤੇਮਾਲ ਕਈ ਵਾਰ ਨਸ਼ਾ ਕਰਨ ਵਾਲੇ ਵੀ ਕਰਦੇ ਹਨ।ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਹਸਪਤਾਲ ਦੀ ਜਲਦ ਤੋਂ ਜਲਦ ਮੁਰੰਮਤ ਕੀਤੀ ਜਾਵੇ।