ਕਣਕ ਘੱਟ ਦੇਣ ਨੂੰ ਲੈਕੇ ਲੋਕਾਂ ਨੇ ਡਿੱਪੂ ਹੋਲਡਰ ਖਿਲਾਫ਼ ਖੋਲ੍ਹਿਆ ਮੋਰਚਾ, ਕਿਹਾ... - ਡਿੱਪੂ ਹੋਲਡਰ ਉੱਪਰ ਕਣਕ ਘੱਟ ਦੇਣ ਦਾ ਇਲਜ਼ਾਮ
🎬 Watch Now: Feature Video
ਤਰਨ ਤਾਰਨ : ਜ਼ਿਲ੍ਹੇ ਦੇ ਪਿੰਡ ਚੁਤਾਲਾ ਵਿਖੇ ਡਿੱਪੂ ਹੋਲਡਰ ਵੱਲੋਂ ਗਰੀਬ ਲੋਕਾਂ ਨੂੰ ਸਰਕਾਰੀ ਕਣਕ ਘੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ ਪਿੰਡ ਦੇ ਲੋਕਾਂ ਵਿੱਚ ਭਾਰੀ ਰੋਸ ਹੈ। ਪਿੰਡ ਵਾਸੀਆਂ ਨੇ ਡਿੱਪੂ ਹੋਲਡਰ ਉੱਪਰ ਕਣਕ ਘੱਟ ਦੇਣ ਦਾ ਇਲਜ਼ਾਮ ਲਗਾਇਆ ਹੈ ਜਿਸਦੇ ਚੱਲਦੇ ਉਨ੍ਹਾਂ ਜ਼ਬਰਦਸਤ ਹੰਗਾਮਾ ਕੀਤਾ ਅਤੇ ਕਣਕ ਪੂਰੀ ਦੇਣ ਦੀ ਮੰਗ ਕੀਤੀ। ਓਧਰ ਦੂਜੇ ਪਾਸੇ ਡਿੱਪੂ ਹੋਲਡਰ ਦਾ ਕਹਿਣੈ ਕਿ ਸਰਕਾਰ ਪਾਸੋਂ ਕਣਕ 90 ਫੀਸਦ ਆਉਂਦੀ ਹੈ ਜਿਸ ਕਾਰਨ ਕਣਕ ਘੱਟ ਦਿੱਤੀ ਜਾ ਰਹੀ ਹੈ।