ਪਟਵਾਰੀਆਂ ਤੇ ਕਾਨੂੰਨਗੋਆਂ ਦੀ ਹੜਤਾਲ ਕਾਰਨ ਲੋਕ ਪ੍ਰੇਸ਼ਾਨ - Patwaris and Kanungo strike
🎬 Watch Now: Feature Video
ਹੁਸ਼ਿਆਰਪੁਰ: ਸੂਬੇ ਭਰ ਦੇ ਵਿੱਚ ਪਟਵਾਰੀ ਅਤੇ ਕਾਨੂੰਨਗੋ (Patwari and Kanungo) ਵਲੋਂ ਕੀਤੀ ਗਈ ਹੜਤਾਲ (Strike) ਦੇ ਕਾਰਨ ਦਫ਼ਤਰਾਂ ਦੇ ਵਿੱਚ ਆਪਣਾ ਕੰਮ ਕਰਵਾਉਣ ਆਏ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਗੜ੍ਹਸ਼ੰਕਰ ‘ਚ ਪਟਵਾਰੀਆਂ ਅਤੇ ਕਾਨੂੰਗੋ ਦੀ ਹੜਤਾਲ (Patwaris and Kanungo strike in Garhshankar) ਕਾਰਨ ਪਟਵਾਰਘਰ ਬੰਦ ਹੋਣ ਕਾਰਨ ਇੱਥੇ ਕੰਮ ਕਰਵਾਉਣ ਆਏ ਲੋਕ ਬਿਨ੍ਹਾਂ ਕੰਮ ਕਰਵਾਏ ਵਾਪਰ ਪਰਤਣ ਲਈ ਮਜ਼ਬੂਰ ਹਨ। ਇਸ ਮੌਕੇ ਪਟਵਾਰਘਰ ਗੜ੍ਹਸ਼ੰਕਰ ਵਿੱਚ ਕੰਮ ਕਰਵਾਉਣ ਆਏ ਲੋਕਾਂ ਦਾ ਕਹਿਣਾ ਹੈ ਕਿ ਪਟਵਾਰਘਰ ਦੇ ਵਿੱਚ ਪਹਿਲਾਂ ਹੀ ਮੁਲਾਜਮਾਂ ਦੀ ਵੱਡੀ ਘਾਟ ਹੋਣ ਕਾਰਨ ਉਨ੍ਹਾਂ ਦੇ ਕੰਮ ਨਹੀਂ ਹੋ ਰਹੇ, ਉੱਥੇ ਹੁਣ ਜਿਹੜੇ ਮੁਲਾਜ਼ਮ ਹਨ ਉਹ ਹੜਤਾਲ 'ਤੇ ਚਲੇ ਜਾਣ ਕਾਰਨ ਉਹ ਖੱਜਲ-ਖੁਆਰ ਹੋ ਰਹੇ ਹਨ।