ਮਾਨਸਾ: ਡੂੰਘਾ ਬੋਰਵੈੱਲ ਖੁੱਲ੍ਹਾ, ਰਿਪੋਰਟ ਵਿਚਲੇ ਬੋਰਵੈੱਲ ਬੰਦ ਕਰਨ ਦੇ ਦਾਅਵੇ ਸਾਬਿਤ ਹੋਏ ਖੋਖਲੇ - Captain
🎬 Watch Now: Feature Video
ਫ਼ਤਿਹਵੀਰ ਦੀ ਹੋਈ ਦਰਦਨਾਕ ਮੌਤ ਨੂੰ ਅਜੇ ਵੀ ਕੋਈ ਭੁੱਲ ਨਹੀਂ ਸਕਿਆ ਹੈ। 2 ਸਾਲਾ ਫਤਿਹਵੀਰ ਦੀ ਬੋਰਵੈੱਲ 'ਚ ਡਿੱਗਣ ਕਾਰਨ ਮੌਤ ਹੋ ਗਈ ਸੀ ਜਿਸ ਤੋਂ ਮਾਨਸਾ ਦੇ ਪ੍ਰਸ਼ਾਸਨ ਨੇ ਅਜੇ ਵੀ ਸਬਕ ਨਹੀਂ ਲਿਆ ਹੈ। ਮਾਨਸਾ ਦੇ ਪਿੰਡ ਖਿਆਲਾ 'ਚ ਅਜੇ ਵੀ ਬੋਰਵੈੱਲ ਖੁੱਲ੍ਹਾ ਪਿਆ ਹੈ ਜੋ ਕਿ ਇੰਨਾ ਡੂੰਘਾ ਹੈ ਕਿ ਬੱਚਾ ਹੀ ਨਹੀਂ, ਕਿਸੇ ਵੱਡੇ ਨਾਲ ਵੀ ਹਾਦਸਾ ਵਾਪਰ ਸਕਦਾ ਹੈ। ਇਸ ਸਬੰਧੀ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਭੇਜੀ ਰਿਪੋਰਟ ਵਿਚਲੇ ਬੋਰਵੈੱਲ ਬੰਦ ਕਰਨ ਦੇ ਦਾਅਵੇ ਖੋਖਲੇ ਸਾਹਮਣੇ ਆਏ ਹਨ। ਉਧਰ ਖੁੱਲ੍ਹੇ ਪਏ ਬੋਰਵੈੱਲ ਦੇ ਮਾਮਲੇ 'ਤੇ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਲੋਕਾਂ ਨੂੰ ਖੁਦ ਵੀ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਕਿ ਜੋ ਖੁੱਲ੍ਹੇ ਬੋਰਵੈੱਲ ਪਏ ਹਨ ਉਨ੍ਹਾਂ ਨੂੰ ਜਲਦ ਬੰਦ ਕਰ ਦੇਣ ਜਾਂ ਪ੍ਰਸ਼ਾਸਨ ਨੂੰ ਜਾਣਕਾਰੀ ਦੇਣ।