ਨਾਗਰਿਕਤਾ ਸੋਧ ਕਾਨੂੰਨ: ਰੂਪਨਗਰ ਦੇ ਮੁਸਲਮਾਨਾਂ ਨੇ ਡੀਸੀ ਨੂੰ ਦਿੱਤਾ ਰੋਸ ਪੱਤਰ - protest against caa
🎬 Watch Now: Feature Video
ਰੋਪੜ: ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਲਗਾਤਾਰ ਰੂਪਨਗਰ ਦੇ ਮੁਸਲਮਾਨ ਵਿਰੋਧ ਕਰਦੇ ਆ ਰਹੇ ਹਨ। ਜੁੰਮੇ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਰੂਪਨਗਰ ਦੇ ਮੁਸਲਮਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਇਸ ਤੋਂ ਬਾਅਦ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਆਪਣਾ ਇੱਕ ਰੋਸ ਪੱਤਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਜੋ ਇਹ ਕਾਨੂੰਨ ਬਣਾਇਆ ਗਿਆ ਹੈ, ਇਸ ਨਾਲ ਹਰ ਵਰਗ ਨੂੰ ਵੱਡੀ ਪ੍ਰੇਸ਼ਾਨੀ ਹੋਵੇਗੀ ਅਤੇ ਲੋਕ ਮਜ਼ਹਬ ਦੇ ਨਾਂਅ 'ਤੇ ਵੰਡੇ ਜਾਣਗੇ। ਇਨ੍ਹਾਂ ਦੀ ਮੰਗ ਹੈ ਕਿ ਜਦ ਤੱਕ ਮੋਦੀ ਸਰਕਾਰ ਇਸ ਕਾਨੂੰਨ ਨੂੰ ਵਾਪਸ ਨਹੀਂ ਲੈਂਦੇ ਉਦੋਂ ਤੱਕ ਉਹ ਚੁੱਪ ਨਹੀਂ ਬੈਠਣਗੇ।