ਰੋਪੜ ਜੇਲ੍ਹ ਵਿੱਚੋ ਤਲਾਸ਼ੀ ਦੌਰਾਨ ਮੋਬਾਇਲ ਫੋਨ ਅਤੇ ਤੰਬਾਕੂ ਬਰਾਮਦ - ਤਲਾਸ਼ੀ ਦੌਰਾਨ ਮੋਬਾਇਲ ਫੋਨ ਬਰਾਮਦ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-16602412-868-16602412-1665383578670.jpg)
ਰੂਪਨਗਰ ਦੀ ਜੇਲ੍ਹ ਵਿੱਚੋਂ ਤਲਾਸ਼ੀ ਦੌਰਾਨ ਮੋਬਾਇਲ ਫੋਨ ਅਤੇ ਤੰਬਾਕੂ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਜੇਲ੍ਹ ਦੀ ਸੁਰੱਖਿਆ ਕਰਮਚਾਰੀਆਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਨੂੰ ਜੇਲ੍ਹ ਦੇ ਅੰਦਰੋਂ ਡਿਓੜੀ ਗੇਟ ਦੇ ਕੋਲ ਇੱਕ ਪੈਕੇਟ ਬਰਾਮਦ ਹੋਇਆ ਜਿਸਦੀ ਤਲਾਸ਼ੀ ਲੈਣ ਤੋਂ ਬਾਅਦ ਉਸ ਇੱਕ ਕਾਸਕੋ ਬਾਲ ਸੀ ਜਿਸ ਵਿੱਚ ਤੰਬਾਕੂ ਦੇ ਨਾਲ ਭਰੀ ਹੋਈ ਸੀ ਅਤੇ ਤਿੰਨ ਤੰਬਾਕੂ ਦੀਆਂ ਪੁੜੀਆਂ ਅਤੇ ਨਾਲ ਹੀ ਇੱਕ ਬਟਨਾਂ ਵਾਲਾ ਮੋਬਾਇਲ ਫੋਨ ਇੱਕ ਚਿੱਟੇ ਰੰਗ ਦੀ ਡਾਟਾ ਕੇਬਲ ਅਤੇ ਇੱਕ ਸਿਮ ਬਰਾਮਦ ਹੋਇਆ। ਫਿਲਹਾਲ ਇਸ ਮਾਮਲੇ ਨੂੰ ਰੋਪੜ ਦੇ ਸਿਟੀ ਥਾਣਾ ਵਿੱਚ ਦਰਜ ਕਰਵਾ ਦਿੱਤਾ ਗਿਆ ਹੈ ਅਤੇ ਪ੍ਰਿਜ਼ਨਰ ਐਕਟ ਦੇ ਅਧੀਨ ਧਾਰਾ 52ਏ ਹੇਠਾਂ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਮਾਮਲਾ ਸਹਾਇਕ ਸੁਪਰਡੈਂਟ ਜੇਲ੍ਹ ਦੇ ਬਿਆਨਾਂ ਉੱਤੇ ਦਰਜ ਕੀਤਾ ਗਿਆ ਹੈ।