ਸਿਵਲ ਹਸਪਤਾਲ ਦੇ ਸਟਾਫ ਉੱਤੇ ਪ੍ਰਵਾਸੀ ਮਰੀਜ਼ ਦਾ ਇਲਾਜ ਕਰਨ ਦੀ ਬਜਾਏ ਉਸ ਨੂੰ ਬਾਹਰ ਕੱਢਣ ਦੇ ਦੋਸ਼ - Staff behave in Civil Hospital
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-16314621-thumbnail-3x2-tarn.jpg)
ਤਰਨ ਤਾਰਨ: ਇੱਥੋ ਦੇ ਸਿਵਲ ਹਸਪਤਾਲ ਦੀ ਲਾਪਰਵਾਹੀ ਸਾਹਮਣੇ ਆਈ ਹੈ। ਤਰਨ ਤਾਰਨ ਦੇ ਸਿਵਲ ਹਸਪਤਾਲ ਵਿੱਚ ਪ੍ਰਵਾਸੀ ਮਰੀਜ ਦਾ ਇਲਾਜ ਕਰਨ ਦੀ ਬਜਾਏ ਹਸਪਤਾਲ ਦੇ ਚੋਥਾ ਦਰਜਾ ਸਟਾਫ ਨੇ ਉਸ ਨੂੰ ਹਸਪਤਾਲ ਤੋ ਬਾਹਰ ਸੁੱਟ ਦਿੱਤਾ। ਰਾਹਗੀਰਾਂ ਅਤੇ ਹੋਰ ਲੋਕਾਂ ਵੱਲੋਂ ਹਸਪਤਾਲ ਦੇ ਸਟਾਫ ਦੀ ਉਕਤ ਕਾਰਵਾਈ ਦਾ ਵਿਰੋਧ ਕੀਤਾ। ਮਰੀਜ਼ ਮੁੜ ਹਸਪਤਾਲ ਲਿਆ ਕੇ ਦਾਖਲ ਕਰਵਾਇਆ ਗਿਆ। ਲੋਕਾਂ ਨੇ ਇਸ ਦੇ ਜ਼ਿੰਮੇਵਾਰ ਮੁਲਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਸਿਵਲ ਸਰਜਨ ਡਾ. ਸੀਮਾ ਨੇ ਮਰੀਜ਼ ਨੂੰ ਹਸਪਤਾਲ ਤੋਂ ਬਾਹਰ ਸੁੱਟਣ ਦੀ ਗੱਲ ਨੂੰ ਇਨਕਾਰ ਕਰਦਿਆ ਕਿਹਾ ਕਿ ਮਰੀਜ ਦਾ ਇਲਾਜ ਕੀਤਾ ਜਾ ਰਿਹਾ ਹੈ।