ਸੰਗਰੂਰ ਦੀ ਅਨਾਜ ਮੰਡੀ ਵਿਖੇ ਪਹੁੰਚੇ ਮੰਤਰੀ ਕਟਾਰੂਚੱਕ,ਕਿਸਾਨਾਂ ਦੀ ਪਰੇਸ਼ੀਆਂ ਦੇ ਹੱਲ ਦਾ ਦਿੱਤਾ ਭਰੋਸਾ - ਡੈਮੋਕ੍ਰੇਟਿਕ ਰਾਈਟ
🎬 Watch Now: Feature Video
ਸੰਗਰੂਰ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਕਟਾਰੂਚੱਕ ਨੇ ਸਥਾਨਕ ਅਨਾਜ ਮੰਡੀ ਦਾ ਦੌਰਾ (A visit to the grain market) ਕੀਤਾ। ਇਸ ਮੌਕੇ ਕੈਬਨਿਟ ਮੰਤਰੀ (Cabinet Minister) ਲਾਲ ਚੰਦ ਕਟਾਰੂਚੱਕ ਨੇ ਕਿਹਾ ਕੀ ਸਰਕਾਰ ਦੀ ਤਰਫੋਂ ਕਿਸਾਨਾਂ ਨੂੰ ਸਾਢੇ ਦੱਸ ਲੱਖ ਮੀਟ੍ਰਿਕ ਟਨ (Purchase of ten lakh metric tons) ਦੀ ਖਰੀਦ ਕਰ ਲਈ ਗਈ ਹੈ। ਸੰਗਰੂਰ ਵਿੱਚ ਚੱਲ ਰਹੇ ਕਿਸਾਨ ਯੂਨੀਅਨ ਦੇ ਧਰਨੇ ਦੇ ਮੰਤਰੀ ਕਟਾਰੂਚੱਕ ਟਾਲਾ ਵੱਟਦੇ ਹੋਏ ਨਜ਼ਰ ਆਏ ਮੰਤਰੀ ਨੇ ਕਿਹਾ ਕਿ ਧਰਨਾ ਲਗਾਉਣਾ ਹਰ ਕਿਸੇ ਦਾ ਡੈਮੋਕ੍ਰੇਟਿਕ ਰਾਈਟ (Democratic Right) ਹੈ ਸਰਕਾਰ ਨੇ ਛੇ ਮਹੀਨੇ ਦੇ ਵਿੱਚ ਕਾਫ਼ੀ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਖੁੱਦ ਧਰਨੇ ਦੇ ਰਹੇ ਕਿਸਾਨਾਂ ਨਾਲ ਰਾਬਤਾ ਕਾਇਮ ਕਰਨਗੇ ਅਤੇ ਮੰਗਾਂ ਨੂੰ ਪੂਰਾ ਕਰਨਗੇ।