ਪੰਜਾਬ ਸਰਕਾਰ ਬਾਸਮਤੀ 'ਤੇ ਐਮਐਸਪੀ ਦੇ ਦੇਵੇ ਤਾਂ ਸਾਰੇ ਮਸਲੇ ਹੱਲ ਹੋ ਜਾਣਗੇ: ਜੋਗਿੰਦਰ ਸਿੰਘ ਉਗਰਾਹਾਂ - ਜੋਗਿੰਦਰ ਸਿੰਘ ਉਗਰਾਹਾਂ
🎬 Watch Now: Feature Video
ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ (State President of Bhartiya Kisan Union Ugrahan) ਜੋਗਿੰਦਰ ਸਿੰਘ ਉਗਰਾਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨਾਲ ਹੋਈ ਮੀਟਿੰਗ ਬਾਰੇ ਬੋਲਦਿਆ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਵੱਲੋਂ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਕਿਸਾਨਾਂ ਤੋਂ ਰਾਏ ਮੰਗੀ ਹੈ ਕਿ ਪੰਜਾਬ ਵਿੱਚ ਝੋਨੇ ਦੀ ਫ਼ਸਲ (Paddy crop in Punjab) ਕੁਝ ਬਦਲਾਅ ਕੀਤੇ ਜਾਣ। ਜਿਸ ਵਿੱਚ ਪੰਜਾਬ ਨੂੰ ਵੱਖ-ਵੱਖ ਜ਼ੋਨਾਂ ਵਿੱਚ ਵੰਡਿਆ ਜਾਵੇ। ਇਸ ਮੌਕੇ ਉਨ੍ਹਾਂ ਨੇ ਫਸਲ ਨਾ ਬੀਜਣ ‘ਤੇ ਕਿਸਾਨਾ ਨੂੰ ਸਰਕਾਰ ਵੱਲੋਂ 55 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਵੀ ਰਾਏ ਦਿੱਤੀ ਹੈ ਤਾਂ ਜੋ ਫ਼ਸਲੀ ਚੱਕਰ ਨੂੰ ਤੋੜਿਆ ਜਾ ਸਕੇ।