ਡੀ.ਪੀ.ਈ. ਯੂਨੀਅਨ ਵੱਲੋਂ ਖਾਲੀ ਅਸਾਮੀਆਂ ਭਰਨ ਦੀ ਮੰਗ ਨੂੰ ਲੈ ਕੇ ਕੀਤੀ ਮੀਟਿੰਗ - 873 ਪੋਸਟਾਂ ਭਰੀਆਂ
🎬 Watch Now: Feature Video
ਮਾਨਸਾ: ਡੀ.ਪੀ.ਈ. ਯੂਨੀਅਨ ਮਾਨਸਾ ਵਿੱਖੇ ਖਾਲੀ ਅਸਾਮੀਆਂ ਭਰਨ ਦੀ ਮੰਗ ਨੂੰ ਲੈ ਕੇ ਮੀਟਿੰਗ ਕੀਤੀ। ਡੀ.ਪੀ.ਈ. ਯੂਨੀਅਨ ਨੇ ਫੈਸਲਾ ਕੀਤਾ ਕਿ ਜੇਕਰ ਨਵੀ ਡੀ.ਪੀ.ਈ. ਅਧਿਆਪਕਾਂ ਦੀਆ ਅਸਾਮੀਆਂ ਨਹੀਂ ਕੱਢੀਆਂ ਜਾਂਦੀਆਂ ਤਾਂ ਪੂਰੀ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਬੁਲਾਰਿਆ ਨੇ ਦੱਸਿਆਂ ਕਿ ਜੋ ਪਿਛਲੀਆਂ 873 ਪੋਸਟਾਂ ਭਰੀਆਂ ਹਨ, ਇਹ ਪੋਸਟਾਂ 2011 ਤੋਂ ਲਮਕਦੀਆਂ ਆ ਰਹੀਆ ਹਨ। ਇਸ ਵਿੱਚ ਨਵੇਂ ਡੀ.ਪੀ.ਈ. ਅਧਿਆਪਕਾਂ ਨੂੰ ਪੋਸਟ ਅਪਲਾਈ ਕਰਨ ਦਾ ਮੌਕਾ ਨਹੀਂ ਮਿਲਿਆ ਤੇ ਜਥੇਬੰਦੀ ਨੇ ਮੰਗ ਕੀਤੀ ਕੇ ਸਾਡੀਆਂ ਨਵੀਆਂ ਅਸਾਮੀਆਂ ਜਲਦ ਤੋਂ ਜਲਦ ਕਢੀਆਂ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ 'ਤੇ ਗੌਰ ਨਹੀਂ ਕਰਦੀ ਤਾਂ ਤਿੱਖਾਂ ਸੰਘਰਸ਼ ਕੀਤਾ ਜਾਵੇਗਾ।