ਸਿਸੋਦੀਆ ਦੀ ਵਪਾਰੀਆਂ ਨਾਲ ਮੀਟਿੰਗ ਦੌਰਾਨ ਆਪਸ 'ਚ ਭਿੜੇ 'ਆਪ' ਵਰਕਰ - Deputy CM Manish Sisodia
🎬 Watch Now: Feature Video
ਸ੍ਰੀ ਫਤਿਹਗੜ੍ਹ ਸਾਹਿਬ: ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਨੂੰ ਲੈ ਕੇ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ (Deputy CM Manish Sisodia)ਨੇ ਅਮਲੋਹ ਵਿਚ ਵਪਾਰੀਆਂ ਨਾਲ ਗੱਲਬਾਤ ਕਰਨ ਲਈ ਆਯੋਜਿਤ ਵਪਾਰੀ ਸੰਮੇਲਨ ਵਿੱਚ ਪਹੁੰਚੇ ਸਨ ਪਰ ਇਸ ਦੌਰਾਨ ਨੇਤਾਵਾਂ ਦੀ ਗੁੱਟਬਾਜੀ ਉੱਭਰ ਕੇ ਸਾਹਮਣੇ ਆਈ। ਪੀਪਲਜ ਪਾਰਟੀ ਆਫ ਪੰਜਾਬ (People's Party of Punjab)ਦੇ ਵੱਲੋਂ ਹਲਕਾ ਅਮਲੋਹ ਤੋਂ ਚੋਣ ਲੜ ਚੁੱਕੇ ਅਤੇ ਆਪ ਨੇਤਾ ਜਗਮੀਤ ਸਹੋਤਾ ਸਮੇਤ ਕਈ ਨੇਤਾਵਾਂ ਨੂੰ ਮੀਟਿੰਗ ਹਾਲ ਵਿੱਚ ਦਾਖਲ ਤੱਕ ਨਹੀ ਹੋਣ ਦਿੱਤਾ ਗਿਆ।ਇਸ ਦੌਰਾਨ ਨੋਬਤ ਹੱਥੋਪਾਈ ਤੱਕ ਪਹੁੰਚ ਗਈ।ਜਗਮੀਤ ਸਿੰਘ ਸਹੋਤਾ ਨੇ ਕਿਹਾ ਕਿ ਕੁੱਝ ਲੋਕਾਂ ਨੇ ਇਸ ਸੰਮੇਲਨ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ।ਮਨੀਸ਼ ਸਿਸੋਦੀਆਂ ਨੇ ਕਿਹਾ ਹੈ ਕਿ ਗੁਰਿੰਦਰ ਸਿੰਘ ਗੈਰੀ ਨੂੰ ਮਨਾ ਕੇ ਨਾਲ ਚੱਲਾਂਗੇ।