ਪ੍ਰੇਮ ਸਬੰਧਾਂ ਦੇ ਚਲਦੇ ਪ੍ਰੇਮੀ ਨੇ ਪ੍ਰੇਮਿਕਾ ਦੇ ਘਰ ਜਾ ਕੇ ਕੀਤੀ ਖੁਦਕੁਸ਼ੀ - Amritsar Ramnagar Suicide Case
🎬 Watch Now: Feature Video
ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਦੀ ਚੌਕੀ ਅਧੀਨ ਆਉਦੇ ਇਲਾਕਾ ਰਾਮਨਗਰ ਦਾ ਹੈ। ਜਿਥੋਂ ਦੇ ਰਹਿਣ ਵਾਲੇ ਕੇਵਲ ਸਿੰਘ ਨਾਮ ਦੇ ਨੌਜਵਾਨ ਨੇ ਪ੍ਰੇਮ ਸਬੰਧਾਂ ਦੇ ਚੱਲਦੇ ਪ੍ਰੇਮਿਕਾ ਦੇ ਘਰ ਜਾ ਕੇ ਖੁਦਕੁਸ਼ੀ ਕਰ ਲਈ। ਜਿਸ ਸੰਬਧੀ ਪੁਲਿਸ ਚੌਕੀ ਮਜੀਠਾ ਵਲੋਂ ਉਕਤ ਪ੍ਰੇਮਿਕਾ ਉੱਤੇ ਧਾਰਾ 306 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ, ਪਰ ਮ੍ਰਿਤਕ ਦੇ (lover committed suicide in Amritsar) ਪਰਿਵਾਰਕ ਮੈਬਰਾਂ ਵਲੋਂ ਮੁੱਖ ਮੰਤਰੀ ਪੰਜਾਬ ਕੋਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸੰਬਧੀ ਮ੍ਰਿਤਕ ਦੇ ਸਾਲੇ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਕਤ ਲੜਕੀ ਨੇ ਸਾਡੇ ਜੀਜੇ ਕੇਵਲ ਸਿੰਘ ਨੂੰ ਆਪਣੇ ਪਿਆਰ ਦੇ ਜਾਲ ਵਿਚ ਫਸਾਇਆ ਸੀ ਅਤੇ ਵਾਰ ਵਾਰ ਫੋਨ ਕਰਕੇ ਤੰਗ ਪਰੇਸ਼ਾਨ ਕਰਦੀ ਸੀ, ਜਿਸਦੇ ਚੱਲਦੇ ਜਦੋਂ ਉਹ ਉਸ ਨੂੰ ਮਿਲਣ ਉਸਦੇ ਘਰ ਗਏ, ਤਾਂ ਉਨ੍ਹਾਂ ਵੱਲੋਂ ਕਤਲ ਕਰ ਦਿੱਤਾ ਗਿਆ। ਇਸ ਸੰਬਧੀ ਜਾਣਕਾਰੀ ਦਿੰਦਿਆ ਏਐਸਆਈ ਚੌਕੀ ਇੰਚਾਰਜ ਨੇ ਦੱਸਿਆ ਕਿ ਕੇਵਲ ਸਿੰਘ ਨੂੰ ਉਸ ਦੀ ਪ੍ਰੇਮਿਕਾ ਵਲੋਂ ਵਾਰ-ਵਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਦੇ ਚੱਲਦੇ ਉਸ ਨੇ ਖੁਦਕੁਸ਼ੀ ਕੀਤੀ ਹੈ। ਜਿਸ ਸੰਬਧੀ ਮੁਕੱਦਮਾ ਦਰਜ ਕਰ ਪ੍ਰੇਮਿਕਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। lover committed suicide at his girlfriend house