ਅਲੁਵਾ ਬੱਸ ਸਟੈਂਡ ਤੋਂ KSRTC ਦੀ ਬੱਸ ਚੋਰੀ, ਸੀਸੀਟੀਵੀ 'ਚ ਕੈਦ ਘਟਨਾ - ਕੇਰਲ ਦੇ ਏਰਨਾਕੁਲਮ
🎬 Watch Now: Feature Video
ਕਰਨਾਟਕ: ਇੱਕ ਵਿਅਕਤੀ ਨੇ KSRTC ਬੱਸ ਸਟੈਂਡ ਤੋਂ ਬੱਸ ਚੋਰੀ ਕਰ ਲਈ। ਇਹ ਘਟਨਾ ਕੇਰਲ ਦੇ ਏਰਨਾਕੁਲਮ ਦੇ ਅਲੁਵਾ ਇਲਾਕੇ 'ਚ ਸਵੇਰੇ 8.20 ਵਜੇ ਵਾਪਰੀ। ਇਹ ਦ੍ਰਿਸ਼ ਸੀਸੀਟੀਵੀ ਵਿੱਚ ਰਿਕਾਰਡ ਹੋ ਗਏ। ਮਕੈਨਿਕ ਦੇ ਭੇਸ 'ਚ ਚੋਰ ਨੇ ਅਲੁਵਾ ਤੋਂ ਕੋਝੀਕੋਡ ਜਾਣ ਵਾਲੀ ਬੱਸ ਚੋਰੀ ਕਰ ਲਈ। ਚੋਰ ਦੀ ਸੜਕ 'ਤੇ ਇਕ ਵਾਹਨ ਨਾਲ ਟੱਕਰ ਹੋ ਗਈ। ਹਾਦਸੇ ਬਾਰੇ ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੂੰ ਬੱਸ ਚੋਰੀ ਹੋਣ ਬਾਰੇ ਪਤਾ ਲੱਗਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੂੰ ਮੁਲਜ਼ਮ ਦੇ ਮਾਨਸਿਕ ਪ੍ਰੇਸ਼ਾਨ ਹੋਣ ਦਾ ਸ਼ੱਕ ਹੈ।