ਬਠਿੰਡਾ ਵਿੱਚ ਲੱਗਿਆ ਕਿਸਾਨ ਮੇਲਾ - ਬਠਿੰਡਾ ਵਿੱਚ ਲੱਗਿਆ ਕਿਸਾਨ ਮੇਲਾ
🎬 Watch Now: Feature Video
ਜ਼ਿਲ੍ਹੇ ਵਿੱਚ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਵਿੱਚ ਦੂਰ ਦੁਰਾਡੇ ਕਿਸਾਨ ਨੇ ਹਿੱਸਾ ਲਿਆ। ਮੇਲੇ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਜੀ ਐੱਸ ਰੋਮਾਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਦੱਸਿਆ ਕਿ ਹਰ ਸਾਲ ਉਨ੍ਹਾਂ ਦਾ ਵਿਭਾਗ ਕਿਸਾਨਾਂ ਲਈ ਇਸ ਤਰ੍ਹਾਂ ਦੇ ਮੇਲੇ ਦਾ ਆਯੋਜਨ ਕਰਦਾ ਹੈ। ਕਿਸਾਨਾਂ ਨੂੰ ਨਵੀਂ ਤਕਨੀਕ ਬਾਰੇ ਜਾਣਕਾਰੀ ਦੇਣਾ ਅਤੇ ਹਰ ਤਰ੍ਹਾਂ ਦਾ ਅਪਡੇਟ ਕਰਨਾ ਇਸ ਮੇਲੇ ਦਾ ਮਕਸਦ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਕੰਪਨੀਆਂ ਦੀਆਂ ਸਟਾਲਾਂ ਵੀ ਲੱਗੀਆਂ ਹੋਈਆਂ ਹਨ। ਕਿਸਾਨਾਂ ਨੂੰ ਇਸ ਵਾਰ ਪਰਾਲੀ ਨਾ ਸਾੜਨ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ। ਸਟਾਲ ਲਗਾ ਕੇ ਬੈਠੇ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਕੈਮੀਕਲ ਮੁਕਤ ਸਬਜ਼ੀ ਪਿਛਲੇ ਕਈ ਸਾਲਾਂ ਤੋਂ ਬੀਜ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਕੋਲੋਂ ਪਹਿਲਾਂ ਥੋੜ੍ਹੀ ਜ਼ਮੀਨ ਸੀ ਜਦੋਂ ਉਹ ਜੈਵਿਕ ਸਬਜ਼ੀਆਂ ਵਿੱਚ ਲੱਗੇ ਤਾਂ ਉਨ੍ਹਾਂ ਦੇ ਕੋਲ ਹੁਣ ਪਹਿਲਾਂ ਨਾਲੋਂ ਜ਼ਿਆਦਾ ਜ਼ਮੀਨ ਬਣ ਗਈ ਹੈ। ਗੁਰਦੀਪ ਦਾ ਕਹਿਣਾ ਹੈ ਕਿ ਉਹ ਦੂਸਰਿਆਂ ਨੂੰ ਵੀ ਇਸ ਤਰ੍ਹਾਂ ਦੀ ਟ੍ਰੇਨਿੰਗ ਦਿੰਦੇ ਹਨ ਤਾਂ ਕਿ ਕਿਸਾਨ ਮੁਨਾਫ਼ਾ ਕਮਾ ਸਕਣ।