ਕਰਵਾ ਚੌਥ ਉੱਤੇ ਮਹਿਲਾਵਾਂ ਵਿੱਚ ਉਤਸ਼ਾਹ - ਵਿਆਹੁਤਾ ਔਰਤਾਂ ਮਹਿੰਦੀ ਲਗਾਉਣ
🎬 Watch Now: Feature Video
ਦੇਸ਼ ਭਰ ਵਿੱਚ ਕਰਵਾ ਚੌਥ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਅਤੇ ਤਿਓਹਾਰ ਨੂੰ ਮੁੱਖ ਰੱਖਦਿਆਂ ਅਮਲੋਹ ਵਿਖੇ ਵਿਆਹੁਤਾ ਔਰਤਾਂ ਮਹਿੰਦੀ ਲਗਾਉਣ ਲਈ ਬਿਊਟੀ ਪਾਰਲਰਾਂ ਉਪਰ ਪਹੁੰਚੀਆਂ ਅਤੇ ਬੜੇ ਹੀ ਉਤਸ਼ਾਹ ਨਾਲ ਮਹਿੰਦੀ ਲਗਵਾਈ। ਇਸ ਮੌਕੇ ਮਹਿਲਾਵਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਵਿੱਚ ਕਰਵਾ ਚੌਥ ਦੇ ਤਿਉਹਾਰ ਨੂੰ ਲੈਕੇ ਬਹੁਤ ਉਤਸ਼ਾਹ ਹੈ ਤੇ ਉਹ ਅੱਜ ਮਹਿੰਦੀ ਲਗਾਉਣ ਦੇ ਲਈ ਆਏ ਹਨ। ਉਨ੍ਹਾਂ ਕਿਹਾ ਕਿ ਆਪਣੇ ਪਤੀ ਦੀ ਲੰਮੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਿਆ ਜਾਂਦਾ ਹੈ ਅਤੇ ਹਰ ਮਹਿਲਾ ਨੂੰ ਵਰਤ ਰੱਖਣਾ ਚਾਹੀਦਾ ਹੈ ਅਤੇ ਤਿਓਹਾਰ ਇਕੱਠੇ ਹੋਕੇ ਮਨਾਉਣ ਨੂੰ ਪਹਿਲ ਕਰਨੀ ਚਾਹੀਦੀ ਹੈ। ਇਸ ਜੈਸਮੀਨ ਨੇ ਦੱਸਿਆ ਕਿ ਕਰਵਾ ਚੌਥ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਅੱਜ ਵਿਸ਼ੇਸ਼ ਆਫਰ ਵੀ ਰੱਖੀ ਗਈ ਹੈ ਜਿਸਦਾ ਲਾਭ ਸੁਹਾਗਣਾਂ ਵੱਲੋਂ ਲਿਆ ਜਾ ਰਿਹਾ ਹੈ ਅਤੇ ਜਿੱਥੇ ਅੱਜ ਬੜੇ ਹੀ ਉਤਸ਼ਾਹ ਨਾਲ ਵਿਆਹੁਤਾ ਮਹਿੰਦੀ ਲਗਾਉਣ ਦੀ ਆਈਆਂ ਹਨ।