ਦਰਿਆ 'ਚ ਨਹਾਉਣ ਗਏ ਜੀਜਾ ਸਾਲੇ ਦੀ ਡੁੱਬਣ ਕਾਰਨ ਹੋਈ ਮੌਤ - Jija Sale dies after drowning in river
🎬 Watch Now: Feature Video

ਹੁਸ਼ਿਆਰਪੁਰ: ਹਲਕਾ ਉੜਮੁੜ ਦੇ ਬੇਟ ਖੇਤਰ ਨਾਲ ਸਬੰਧਤ ਪਿੰਡ ਅਬਦੁਲਾਪੁਰ (Village Abdullapur) ਦੇ ਦੋ ਨੌਜਵਾਨ ਜੋ ਰਿਸ਼ਤੇ ਵਿੱਚ ਜੀਜਾ ਸਾਲਾ ਲਗਦੇ ਸਨ, ਬਿਆਸ ਦਰਿਆ ‘ਤੇ ਬਣੇ ਪਲਟੂਨ ਪੁਲ (Platoon bridges over the Beas River) ਨੇੜੇ ਨਹਾਉਂਦੇ ਹੋਏ ਪਾਣੀ ‘ਚ ਡੁੱਬ ਗਏ । ਦੋਵੇਂ ਨੌਜਵਾਨਾਂ ਦੇ ਡੁੱਬਣ ਜੀ ਸੂਚਨਾ ਮਿਲਣ ‘ਤੇ ਪਰਿਵਾਰਿਕ ਮੈਂਬਰ ਤੇ ਪਿੰਡ ਅਬਦੁਲਾਪੁਰ (Village Abdullapur) ਵਾਸੀ ਵੱਡੀ ਗਿਣਤੀ ‘ਚ ਇਕੱਠੇ ਹੋ ਗਏ ਅਤੇ ਗੋਤਾਖੋਰਾਂ ਦੀ ਮੱਦਦ ਨਾਲ ਦੋਨਾਂ ਦੀ ਭਾਲ ਸ਼ੁਰੂ ਕਰ ਦਿੱਤੀ। ਮੌਕੇ ‘ਤੇ ਮਿਲੀ ਜਾਣਕਾਰੀ ਅਨੁਸਾਰ ਵੀਰ ਸਿੰਘ ਉਮਰ ਕਰੀਬ 23 ਸਾਲ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਬੂਟਾ ਜ਼ਿਲ੍ਹਾ ਕਪੂਰਥਲਾ (Village Buta District Kapurthala) ਆਪਣੇ ਚਚੇਰੇ ਭਰਾ ਗਗਨ ਸਿੰਘ ਪੁੱਤਰ ਤਰਸੇਮ ਸਿੰਘ ਤੇ ਮੱਧੂ ਨਾਲ ਆਪਣੇ ਸਹੁਰੇ ਘਰ ਪਿੰਡ ਅਬਦੁਲਾਪੁਰ (Village Abdullapur) ਆਇਆ ਸੀ।