Jalandhar:ਨਸ਼ੇ ਅਤੇ ਵਾਹਨ ਸਮੇਤ ਦੋ ਕਾਬੂ - Motorcycles
🎬 Watch Now: Feature Video
ਜਲੰਧਰ:ਕਸਬਾ ਫਿਲੌਰ ਵਿਖੇ ਬੀਤੇ ਦਿਨੀਂ ਲੁੱਟਖੋਹ (Snatch) ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਸਨ ਅਤੇ ਬੇਖੌਫ਼ ਚੋਰ ਅਤੇ ਲੁਟੇਰੇ ਲਗਾਤਾਰ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਸਨ।ਜਿਸ ਤੋਂ ਬਾਅਦ ਪੁਲਿਸ ਵੱਲੋਂ ਵੀ ਪੂਰੀ ਤਰ੍ਹਾਂ ਮੁਸਤੈਦ ਦਿਖਾਈ ਗਈ।ਪੁਲਿਸ ਨੇ ਨਾਕੇਬੰਦੀ ਦੌਰਾਨ ਇਕ ਚੋਰੀ ਦੇ ਮੋਟਰਸਾਈਕਲ (Motorcycles) ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ।ਜਿਨ੍ਹਾਂ ਪਾਸੋਂ 320 ਨਸ਼ੀਲੀਆਂ (Drugs pills)ਗੋਲੀਆਂ ਵੀ ਬਰਾਮਦ ਹੋਈਆਂ।ਮੁਲਜ਼ਮਾਂ ਦੀ ਪਛਾਣ ਸਾਗਰ ਪੁੱਤਰ ਪ੍ਰੇਮ ਲਾਲ ਵਾਸ਼ੀ ਫਗਵਾੜਾ ਅਤੇ ਰਾਹੁਲ ਪੁੱਤਰ ਤੇਜਾ ਵਾਸੀ ਮਾਨਸਾ ਵਜੋ ਹੋਈ ਹੈ।ਇਸ ਬਾਰੇ ਪੁਲਿਸ ਅਧਿਕਾਰੀ ਸੰਜੀਵ ਕਪੂਰ ਦਾ ਕਹਿਣਾ ਹੈ ਕਿ ਚੈਕਿੰਗ ਦੌਰਾਨ ਦੋ ਵਿਅਕਤੀਆਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ।