ਦਿਨ ਦਿਹਾੜੇ ਦੁਕਾਨ ਦੇ ਬਾਹਰੋਂ ਪੱਖੇ ਚੋਰੀ - Fans
🎬 Watch Now: Feature Video
ਜਲੰਧਰ: ਅਵਤਾਰ ਨਗਰ ਗਲੀ ਨੰਬਰ 5 ਦੀ ਇਲੈਕਟ੍ਰੋਨਿਕ (Electronic) ਦੁਕਾਨ ਦੇ ਬਾਹਰੋਂ ਚੋਰ 2 ਪੱਖੇ ਚੁੱਕ ਕੇ ਫ਼ਰਾਰ ਹੋ ਗਏ। ਇਸ ਬਾਰੇ ਦੁਕਾਨਦਾਰ ਅਨਿਲ ਕੁਮਾਰ ਨੇ ਦੱਸਿਆ ਹੈ ਕਿ ਸ਼ਾਮ ਕਰੀਬ ਛੇ ਵਜੇ ਉਨ੍ਹਾਂ ਦੀ ਦੁਕਾਨ ਦੇ ਬਾਹਰ ਦੋ ਵਿਅਕਤੀ ਖੜ੍ਹੇ ਸਨ ਅਤੇ ਉਹ ਦੁਕਾਨ ਦੇ ਅੰਦਰ ਸੀ। ਉਨ੍ਹਾਂ ਨੂੰ ਇਹ ਬਿਲਕੁਲ ਨਹੀਂ ਪਤਾ ਲੱਗਿਆ ਕਿ ਉਹ ਦੁਕਾਨ ਤੋਂ ਕਦੋਂ ਦੋ ਪੱਖੇ ਚੁੱਕ ਕੇ ਲੈ ਗਏ। ਜਦੋਂ ਉਹ ਦੁਕਾਨ ਬੰਦ ਕਰਨ ਲੱਗੇ ਤਾਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੀ ਦੁਕਾਨ ਤੋਂ ਦੋ ਪੱਖੇ (Fans)ਗਾਇਬ ਹਨ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ।ਪੁਲਿਸ ਨੇ ਫਿਲਹਾਲ ਮਾਮਲਾ ਦਰਜ ਕਰ ਲਿਆ ਹੈ।