Jaguar ਕਾਰ ਸਵਾਰ ਨੇ ਵਿਅਕਤੀ ਦਾ ਪਾੜਿਆ ਸਿਰ - Amritsar news in punjabi
🎬 Watch Now: Feature Video
ਮਾਮਲਾ ਅੰਮ੍ਰਿਤਸਰ ਦੇ ਥਾਣਾ ਸਿਵਲ ਲਾਇਨ ਦੇ ਅਧੀਨ ਆਉਦੇ ਬਾਬਾ ਚਿਕਨ ਦੇ ਨਜ਼ਦੀਕ ਹੋਏ ਹਾਦਸੇ ਦਾ ਹੈ ਜਿਥੇ ਇਕ ਜੈਗੁਆਰ ਕਾਰ ਸਵਾਰ Jaguar car rider ਵੱਲੋਂ ਇਕ ਐਕਟੀਵਾ ਸਵਾਰ ਲੜਕੇ ਉਪਰ ਅਚਾਨਕ ਹਮਲਾ ਕਰ ਦਿੱਤਾ ਗਿਆ। ਉਸ ਦਾ ਸਿਰ ਪਾੜ ਕੇ ਅਤੇ ਉਸ ਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ ਵਿਚ ਜਖ਼ਮੀ ਨੌਜਵਾਨ ਵੱਲੋਂ ਆਪਣਾ ਨਾਮ ਸਾਹਿਲ ਦੱਸਿਆ ਜਾ ਰਿਹਾ ਹੈ। ਉਹ ਆਪਣੀ ਮੰਗੇਤਰ ਨਾਲ ਐਕਟਿਵਾ 'ਤੇ ਜਾ ਰਿਹਾ ਸੀ। ਅਚਾਨਕ ਇਕ ਅਣਪਛਾਤੇ ਵਿਅਕਤੀ ਵੱਲੋਂ ਉਸ ਉਪਰ ਹਮਲਾ ਕਰ ਦਿੱਤਾ। ਇਸ ਸੰਬਧੀ ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਇਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਮੌਕੇ ਤੇ ਫੋਨ ਆਇਆ ਹੈ ਫਿਲਹਾਲ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜੋ ਵੀ ਜਾਣਕਾਰੀ ਪ੍ਰਾਪਤ ਹੋਵੇਗੀ ਉਸ ਸੰਬਧੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।