ਠੇਕਾ ਮੁਲਾਜ਼ਮਾਂ ਨੇ ਮਨਾਇਆ ਕੌਮਾਂਤਰੀ ਦਿਹਾੜਾ - ਬਠਿੰਡਾ ਵਿਖੇ ਠੇਕਾ ਕਾਮਿਆਂ ਵੱਲੋਂ ਕੌਮਾਂਤਰੀ ਦਿਹਾੜਾ
🎬 Watch Now: Feature Video
ਬਠਿੰਡਾ: ਠੇਕਾ ਕਾਮਿਆਂ ਵੱਲੋਂ ਕੌਮਾਂਤਰੀ ਦਿਹਾੜਾ ਮਨਾਇਆ ਗਿਆ ਅਤੇ ਸਰਕਾਰਾਂ ਉੱਤੇ ਨਿਸ਼ਾਨੇ ਸਾਧੇ ਗਏ। ਜਾਣਕਾਰੀ ਦਿੰਦੇ ਹੋਏ ਠੇਕਾ ਕਾਮਿਆਂ ਅਤੇ ਕਿਸਾਨਾਂ ਨੇ ਕਿਹਾ ਕਿ ਅੱਜ ਇੱਕ ਮਈ ਸ਼ਹੀਦਾਂ ਦਾ ਦਿਨ ਹੈ, ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਨਾਲ ਹੀ ਜਿਹੜੀ ਸਰਕਾਰ ਹੈ ਲੜ ਕੇ ਕਿਰਤੀ ਲੋਕਾਂ ਨੇ ਆਪਣੇ ਹੱਕ ਲਏ ਸਨ ਸਰਕਾਰੀ ਅਦਾਰੇ, ਪੈਨਸ਼ਨ, ਹਸਪਤਾਲ ਵਿੱਚ ਇਲਾਜ ਮਿਲਦਾ ਸੀ। ਜਿਸ ਦੇ ਚਲਦੇ ਅੱਜ ਘੱਟ ਤਨਖਾਹ ਤੇ ਅਸੀਂ ਸਾਰੇ ਪ੍ਰਾਈਵੇਟ ਕੰਪਨੀ ਥੱਲੇ ਕੰਮ ਕਰ ਰਹੇ ਹਾਂ ਉਸ ਦੇ ਕਰਕੇ ਮਹਿਗਾਈ ਬੇਰੋਜ਼ਗਾਰੀ ਆਦਿ ਵਧੀ ਹੋਈ ਹੈ। ਖੁਦਕੁਸ਼ੀ ਅਤੇ ਪੀਐਚਡੀ ਕਰ ਰੇਹੜੀ ਲਾਉਣ ਲੱਗੇ ਹਨ ਪਰ ਇਹ ਸਰਕਾਰਾਂ ਧਰਮਾਂ ਦੇ ਨਾਮ ਤੇ ਲੜਾ ਰਹੀ ਹੈ।