ਆਪ ਵਿਧਾਇਕ ਦਾ ਬਿਆਨ,ਸ਼ਹੀਦਾਂ ਦੀ ਧਰਤੀ ਨੂੰ ਇਤਿਹਾਸਕ ਪੱਖੋਂ ਕਰਾਂਗੇ ਵਿਕਸਤ - ਇੱਕ ਕਰੋੜ ਦੀ ਲਾਗਤ
🎬 Watch Now: Feature Video
ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ (Advocate Lakhveer Singh) ਨੇ ਗੋਲ ਚੌਕ ਤੋਂ ਚਾਰ ਨੰਬਰ ਚੁੰਗੀ ਤੱਕ ਬਣਨ ਵਾਲੀ 1.2 ਕਿਲੋਮੀਟਰ ਸੜਕ ਕਿਨਾਰੇ ਬਣੇ ਰਹੇ ਫੁੱਟਪਾਥ ਦਾ ਰਸਮੀ ਉਦਘਾਟਨ ਕੀਤਾ(Formal opening) ਅਤੇ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਰਸਤੇ ਦੇ ਬਣਨ ਨਾਲ ਜਿੱਥੇ ਸੈਰ ਕਰਨ ਵਾਲੇ ਲੋਕਾਂ ਨੂੰ ਲਾਭ ਹੋਵੇਗਾ, ਉਥੇ ਹੀ ਸ਼ਹਿਰ ਦੇ ਸੁੰਦਰੀਕਰਨ (Beautification of the city) ਵਿੱਚ ਵੀ ਵੱਡਾ ਯੋਗਦਾਨ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਫਤਿਹਗੜ੍ਹ ਸਾਹਿਬ ਵਿਖੇ ਲੱਗਣ ਵਾਲੇ ਸ਼ਹੀਦੀ ਜੋੜ ਮੇਲ (Martyr Jodh Mel ) ਦੇ ਵਿਚ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਆਉਂਦੀਆਂ ਹਨ ਅਤੇ ਇਸ ਰਾਹ ਦੀ ਉਸਾਰੀ ਨਾਲ ਸੰਗਤ ਨੂੰ ਭੀੜ ਭੜੱਕੇ ਤੋਂ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀਆਂ ਹਦਾਇਤਾਂ ਹਨ ਕਿ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇ, ਉਸੇ ਤਰਜ਼ ਉੱਤੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਨੂੰ ਸਮੇਂ ਸੀਮਾ ਦੇ ਵਿਚ ਹੀ ਪੂਰਾ ਕੀਤਾ ਜਾਵੇ।ਉਨ੍ਹਾਂ ਦੱਸਿਆ ਕਿ ਉਕਤ ਕਾਰਜ ਕਰੀਬ ਇੱਕ ਕਰੋੜ ਤੋਂ ਉੱਪਰ ਦੀ ਲਾਗਤ (A cost of one crore ) ਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਉਨ੍ਹਾਂ ਉੱਤੇ ਭਰੋਸਾ ਪ੍ਰਗਟਾਇਆ ਹੈ, ਇਸ ਲਈ ਉਹ ਦੁੱਗਣੀ ਤਾਕਤ ਦੇ ਨਾਲ ਕੰਮ ਕਰਨਗੇ ਤਾਂ ਜੋ ਉਨ੍ਹਾਂ ਦੀਆਂ ਉਮੀਦਾਂ ਉੱਤੇ ਖਰੇ ਉਤਰ ਸਕਣ।