ਐਚਆਈਵੀ ਖੂਨ ਚੜ੍ਹਾਉਣ ਦਾ ਮਾਮਲਾ, ਅਕਾਲੀ ਦਲ ਨੇ ਮੰਗਿਆ ਸਹਿਤ ਮੰਤਰੀ ਦਾ ਅਸਤੀਫ਼ਾ - Balbir Singh Sidhu
🎬 Watch Now: Feature Video

ਫ਼ਤਿਹਗੜ੍ਹ ਸਾਹਿਬ: ਬਠਿੰਡਾ 'ਚ ਲਗਾਤਾਰ ਐਚ.ਆਈ.ਵੀ. ਖੂਨ ਚੜ੍ਹਾਉਣ ਦੇ ਮਾਮਲੇ ਗਰਮਾਉਂਦੇ ਜਾ ਰਹੇ ਹਨ। ਇਸ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਐਡਵੋਕੇਟ ਧਾਰਨੀ ਨੇ ਕਿਹਾ ਕਿ ਲਗਾਤਾਰ ਮਰੀਜ਼ਾਂ ਨੂੰ ਐਚਆਈਵੀ ਪੌਜ਼ੀਟਿਵ ਖ਼ੂਨ ਚੜ੍ਹਾਉਣਾ ਗ਼ਲਤੀ ਨਹੀਂ ਹੋ ਸਕਦੀ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਦੇ ਐਚਆਈਵੀ ਪੌਜ਼ੀਟਿਵ ਖੂਨ ਚੜ੍ਹਾਇਆ ਗਿਆ ਹੈ, ਉਨ੍ਹਾਂ ਮਰੀਜ਼ਾਂ ਦਾ ਸਮੁੱਚਾ ਇਲਾਜ ਪੰਜਾਬ ਸਰਕਾਰ ਵੱਲੋਂ ਮੁਫ਼ਤ ਕਰਵਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਆਪਣੇ ਵਿਭਾਗ ਦੀ ਨਾਲਾਇਕੀ ਨੂੰ ਦੇਖਦੇ ਹੋਏ ਤੁਰੰਤ ਆਪਣੇ ਮੰਤਰੀ ਪਦ ਤੋਂ ਅਸਤੀਫ਼ਾ ਦੇਣ ਦੀ ਮੰਗ ਕੀਤੀ ਹੈ।