ਮਿੱਟੀ ਦੇ ਭਾਂਡੇ ਹੁੰਦੇ ਹਨ ਚੰਗੀ ਸਿਹਤ ਦਾ ਖ਼ਜਾਨਾ - ਨੁੱਖੀ ਸਰੀਰ ਲਈ ਵਧੀਆ
🎬 Watch Now: Feature Video

ਹੁਸ਼ਿਆਰਪੁਰ: ਜਿਵੇਂ-ਜਿਵੇਂ ਗਰਮੀ ਵਧ ਰਹੀ ਹੈ, ਉਸੇ ਤਰ੍ਹਾਂ ਹੀ ਹਰ ਘਰ ਦੇ ਵਿੱਚ ਹਰ ਵਿਅਕਤੀ ਠੰਡਾ ਪਾਣੀ ਪੀਣ ਦੇ ਲਈ ਇਲੈਕਟ੍ਰਾਨਿਕ ਯੁੱਗ ਚ ਫਰਿੱਜ ਦੀ ਵਰਤੋਂ ਕਰ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀ ਬਿਮਾਰੀਆਂ ਲੱਗ ਰਹੀਆਂ ਹਨ। ਉੱਥੇ ਹੀ ਦੂਜੇ ਪਾਸੇ ਅੱਜ ਵੀ ਕਈ ਲੋਕ ਠੰਢਾ ਪਾਣੀ ਪੀਣ ਦੇ ਲਈ ਮਿੱਟੀ ਦੇ ਭਾਂਡਿਆਂ ਦਾ ਇਸਤੇਮਾਲ ਕਰਦੇ ਹਨ। ਈਟੀਵੀ ਭਾਰਤ ਦੀ ਟੀਮ ਨੇ ਟਾਂਡਾ ਰੋਡ ਤੇ ਕੱਚੇ ਭਾਂਡੇ ਬਣਾਉਣ ਵਾਲੇ ਘੁਮਿਆਰ ਦੇ ਨਾਲ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਮਿੱਟੀ ਦੇ ਭਾਂਡੇ ਚ ਪਾਣੀ ਪੀਣ ਨਾਲ ਲੋਕ ਕਈ ਤਰ੍ਹਾਂ ਦੀ ਬਿਮਾਰੀਆਂ ਤੋਂ ਦੂਰ ਰਹਿੰਦੇ ਹਨ ਅਤੇ ਇਸ ਚ ਪਾਣੀ ਨਾ ਤਾਂ ਜਿਆਦਾ ਠੰਡਾ ਹੁੰਦਾ ਹੈ ਅਤੇ ਨਾ ਹੀ ਜਿਆਦਾ ਗਰਮ ਸਹੀ ਤਾਪਮਾਨ ਚ ਪਾਣੀ ਰਹਿੰਦਾ ਹੈ ਜੋ ਕਿ ਮਨੁੱਖੀ ਸਰੀਰ ਲਈ ਵਧੀਆ ਹੁੰਦਾ ਹੈ।