ਪੁਲਿਸ ਨੇ ਰੇਹੜੀ ਵਾਲੇ ਤੋਂ ਮੰਗੀ ਆਇਸਕ੍ਰੀਮ, ਪੈਸੇ ਦਿੱਤੇ ਨਹੀਂ ਖਾ ਕੇ ਤੁਰਦਾ ਬਣਿਆ, ਵੀਡੀਓ ਵਾਇਰਲ - ਵੀਡੀਓ ਵਾਇਰਲ
🎬 Watch Now: Feature Video
ਅੰਮ੍ਰਿਤਸਰ: ਖਾਕੀ ਵਰਦੀ ਅਤੇ ਸਰਕਾਰੀ ਗੱਡੀ ਦੇ ਰੋਹਬ ਦਿਖਾ ਕੇ 70 ਹਜ਼ਾਰ ਤਨਖਾਹ ਲੈਣ ਵਾਲੇ ਪੁਲਸੀਏ ਨੇ ਮੁਫਤਖੋਰੀ ਦਿਖਾਉਂਦਿਆਂ, ਇੱਕ ਆਇਸਕ੍ਰੀਮ ਦੀ ਰੇਹੜੀ ਵਾਲੇ ਤੋਂ ਆਇਸਕ੍ਰੀਮ ਮੰਗੀ, ਜਿਸ ਤੋਂ ਬਾਅਦ ਰੇਹੜੀ ਵਾਲੇ ਨੇ ਪੈਸੇ ਮੰਗੇ ਅਤੇ ਪੁਲਿਸ ਵਾਲਾ ਹੱਥ ਹਿਲਾ ਕੇ ਤੁਰਦਾ ਬਣਿਆ ਇਹ ਸਾਰੀ ਘਟਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਰੇਹੜੀ ਵਾਲਾ ਪੁਲਿਸ ਵਾਲੇ ਦੀ ਗੱਡੀ ਕੋਲ ਖੜਾ ਰਿਹਾ ਅਤੇ ਪੈਸੇ ਉਡੀਕਦਾ ਰਿਹਾ ਪਰ ਪੁਲਿਸ ਵਾਲਾ ਬਿਨ੍ਹਾਂ ਪੈਸੇ ਦਿੱਤੇ ਉਥੋਂ ਤੁਰਦਾ ਬਣਿਆ। ਪੁਲਿਸ ਦਾ ਇਹ ਸ਼ਰਮਨਾਕ ਵੀਡੀਓ ਸ਼ੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।