ਹੁਸ਼ਿਆਰਪੁਰ ਸ਼ਹਿਰ ਬਣਿਆ ਕੂੜੇ ਦਾ ਡੰਪ !
🎬 Watch Now: Feature Video
ਹੁਸ਼ਿਆਰਪੁਰ: ਲਗਪਗ ਡੇਢ ਮਹੀਨੇ ਤੋਂ ਸਫ਼ਾਈ ਸੇਵਕਾਂ (Sweepers) ਵੱਲੋਂ ਪੰਜਾਬ ਭਰ ਵਿਚ ਹੜਤਾਲ (Strike) ਜਾਰੀ ਹੈ। ਇਸ ਦੌਰਾਨ ਹੁਸ਼ਿਆਰਪੁਰ ਸ਼ਹਿਰ ਵਿਚ ਸਫ਼ਾਈ ਨਾ ਹੋਣ ਕਰਕੇ ਕੂੜੇ ਦੇ ਢੇਰ ਲੱਗੇ ਪਏ ਹਨ। ਸ਼ਹਿਰ ਵਾਸੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਇਸ ਨੂੰ ਲੈ ਕੇ ਆਪ ਆਗੂ ਜਸਪਾਲ ਸਿੰਘ ਚੇਚੀ ਨੇ ਕਿਹਾ ਹੈ ਕਿ ਸ਼ਹਿਰ ਵਿਚ ਗੰਦਗੀ ਦੇ ਢੇਰ ਲੱਗੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ (Government of Punjab) ਨੂੰ ਸਫ਼ਾਈ ਮੁਲਾਜ਼ਮਾਂ ਦੀਆਂ ਸ਼ਰਤਾਂ ਮੰਨ ਕੇ ਹੜਤਾਲ ਸਮਾਪਤ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਕ ਪਾਸੇ ਸੂਬੇ ਭਰ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ ਉਥੇ ਹੀ ਗੰਦਗੀ ਨਾਲ ਹੋਰ ਬਿਮਾਰੀਆਂ ਫੈਲਣ ਦਾ ਖਤਰਾ ਵਧੇਰੇ ਹੈ।