Live video of Hit and Run case: ਕਾਰ ਨੇ ਮਾਰੀ ਵਿਅਕਤੀ ਨੂੰ ਟੱਕਰ ਹੋਈ ਮੌਕੇ 'ਤੇ ਮੌਤ - ਘਟਨਾ ਗੋਰਾ ਬਾਜ਼ਾਰ ਥਾਣਾ ਖੇਤਰ ਦੀ ਹੈ
🎬 Watch Now: Feature Video
ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਹਿੱਟ ਐਂਡ ਰਨ (Hit and run) ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸੜਕ ਪਾਰ ਕਰ ਰਹੇ ਵਿਅਕਤੀ ਨੂੰ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ। ਨੌਜਵਾਨ ਦੇ ਡਿੱਗਦੇ ਹੀ ਕਾਰ ਉਸ ਨੂੰ ਕੁਚਲਦੀ ਹੋਈ ਅੱਗੇ ਨਿਕਲ ਗਈ। ਹਾਦਸੇ 'ਚ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਗੋਰਾ ਬਾਜ਼ਾਰ ਥਾਣਾ ਖੇਤਰ ਦੀ ਹੈ। ਮ੍ਰਿਤਕ ਦੀ ਪਛਾਣ 45 ਸਾਲਾ ਸੰਤੋਸ਼ ਠਾਕੁਰ ਵਜੋਂ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਵਿਅਕਤੀ ਨੂੰ ਜ਼ੋਰਦਾਰ ਟੱਕਰ ਮਾਰਨ ਤੋਂ ਬਾਅਦ ਵੀ ਕਾਰ ਚਾਲਕ ਨਹੀਂ ਰੁਕਿਆ। ਲੋਕਾਂ ਨੇ ਕਾਰ ਦਾ ਪਿੱਛਾ ਵੀ ਕੀਤਾ ਪਰ ਕਾਰ ਚਾਲਕ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਇਸ ਘਟਨਾ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਆਧਾਰ 'ਤੇ ਪੁਲਿਸ ਕਾਰ ਚਾਲਕ ਦੀ ਭਾਲ ਕਰ ਰਹੀ ਹੈ। (Road Accident in Jabalpur) (Hit and run case in Jabalpur) (Car crushed man crossing road) (Jabalpur accident captured in cctv)