ਨਸ਼ੇ ਖ਼ਿਲਾਫ਼ ਸ੍ਰੀ ਫਤਿਹਗੜ੍ਹ ਪੁਲਿਸ ਨੂੰ ਵੱਡੀ ਕਾਮਯਾਬੀ - Against drugs
🎬 Watch Now: Feature Video
ਸ੍ਰੀ ਫਤਿਹਗੜ੍ਹ ਸਾਹਿਬ: ਜ਼ਿਲ੍ਹਾਂ ਪੁਲਿਸ (Police) ਵੱਲੋਂ ਨਸ਼ਿਆਂ ਖ਼ਿਲਾਫ਼ 16 ਤੋਂ 26 ਜੂਨ ਤੱਕ ਚਲਾਈ ਜਾ ਰਹੀ ਵਿਸ਼ੇਸ਼ ਸਰਚ ਮੁਹਿੰਮ ਤਹਿਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪਿਛਲੇ 10 ਦਿਨਾਂ ਵਿੱਚ 16 ਮਾਮਲੇ ਦਰਜ਼ ਕਰਕੇ 18 ਨਸ਼ੇ ਦੇ ਤਸਕਰ ਭਾਰੀ ਮਾਤਰਾ ਵਿੱਚ ਨਸ਼ੀਲੇ (Drugs) ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤੇ ਹਨ, ਅਤੇ ਦੋ ਵਿਅਕਤੀਆਂ ਤੋਂ ਨਸ਼ਾ ਤਸਕਰੀ ਕਰਕੇ ਬਣਾਈ 50 ਲੱਖ ਰੁਪਏ ਦੇ ਕਰੀਬ ਦੀ ਪ੍ਰਾਪਰਟੀ ਜ਼ਬਤ ਕਰਵਾਉਣ ਲਈ ਸਮਰੱਥ ਅਥਾਰਟੀ ਨਵੀਂ ਦਿੱਲੀ ਵਿਖੇ ਕੇਸ ਤਿਆਰ ਕਰਕੇ ਭੇਜੇ ਗਏ ਹਨ। ਇਸ ਮੌਕੇ ਐੱਸ.ਐੱਸ.ਪੀ. ਅਮਨੀਤ ਕੌਂਡਲ ਨੇ ਦੱਸਿਆ, ਇਸ ਮੁਹਿੰਮ ਤਹਿਤ 17 ਕਿੱਲੋਂ ਭੁੱਕੀ, 1965 ਨਸ਼ੀਸੀਆਂ ਗੋਲੀਆਂ, 410 ਨਸ਼ੀਲੇ ਕੈਪਸੂਲ, 3 ਕਿੱਲੋਂ 520 ਗ੍ਰਾਮ ਅਫੀਮ ਤੇ 15 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ ਹਨ।