ਬਿਜਲੀ ਮੁਆਫ ਦੇ ਫੈਸਲੇ ’ਤੇ ਜਰਨਲ ਵਰਗ ਨੇ ਘੇਰੀ ਮਾਨ ਸਰਕਾਰ, ਕਿਹਾ... - general Category questioned the maan government decision
🎬 Watch Now: Feature Video
ਪਟਿਆਲਾ: ਭਗਵੰਤ ਮਾਨ ਸਰਕਾਰ ਨੇ ਆਮ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ 1 ਜੁਲਾਈ ਨੂੰ ਸਾਰਿਆਂ ਨੂੰ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ ਤੇ ਅੱਜ ਉਸ ਫੈਸਲੇ ਨੂੰ ਪੂਰਾ ਵੀ ਭਗਵੰਤ ਮਾਨ ਸਰਕਾਰ ਨੇ ਕਰ ਦਿੱਤਾ ਹੈ। ਮਾਨ ਸਰਕਾਰ ਦੇ ਇਸ ਫੈਸਲੇ ਨੂੰ ਲੈਕੇ ਜਰਨਲ ਵਰਗ ਦੇ ਲੋਕ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਐਸੀ ਕੈਟਾਗਿਰੀ,ਬੀਸੀ ਕੈਟਾਗਿਰੀ ਨੂੰ 2 ਮਹੀਨਿਆਂ ਦੇ ਲਈ 600 ਯੂਨਿਟ ਬਿਜਲੀ ਮੁਫ਼ਤ ਮਿਲੇਗੀ ਅਤੇ ਜੇਕਰ ਉਸ ਤੋਂ ਉੱਪਰ 10 ਜਾਂ 20 ਯੂਨਿਟ ਖਪਤ ਹੁੰਦੀ ਹੈ ਤਾਂ ਉਸ ਦੇ ਹੀ ਪੈਸੇ ਦੇਣੇ ਪੈਣਗੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਫੈਸਲੇ ਦੇ ਵਿੱਚ ਜਰਨਲ ਕੈਟਾਗਿਰੀ ਦੇ ਨਾਲ ਭਗਵੰਤ ਮਾਨ ਸਰਕਾਰ ਨੇ ਵੱਡਾ ਵਿਤਕਰਾ ਕੀਤਾ ਹੈ।