ਪੁਲਿਸ ਵੱਲੋ ਨਸ਼ੀਲੇ ਪਾਊਡਰ ਤੇ ਚੋਰੀ ਦੀ ਸਕੂਟਰੀ ਸਮੇਤ 2 ਵਿਅਕਤੀਆਂ ਨੂੰ ਕੀਤਾ ਕਾਬੂ - ਗੜ੍ਹਸ਼ੰਕਰ ਪੁਲਿਸ ਵੱਲੋ 2 ਚੋਰ ਕਾਬੂ
🎬 Watch Now: Feature Video
ਗੜ੍ਹਸ਼ੰਕਰ: :ਥਾਣਾ ਗੜ੍ਹਸ਼ੰਕਰ ਪੁਲਿਸ ਨੇ ਨਸ਼ੀਲਾ ਪਾਊਡਰ ਅਤੇ ਚੋਰੀ ਦੀ ਸਕੂਟਰੀ ਸਮੇਤ 2 ਵਿਅਕਤੀਆਂ Garhshankar police arrested two people ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜਿਸ ਦੀ ਜਾਣਕਾਰੀ ਦਿੰਦੇ ਹੋਏ ਐਸ.ਐੱਚ.ਓ ਗੜ੍ਹਸ਼ੰਕਰ ਕਰਨੈਲ ਸਿੰਘ ਨੇ ਦੱਸਿਆ ਕਿ ਸਰਤਾਜ ਸਿੰਘ ਚਾਹਲ ਆਈ.ਪੀ.ਐਸ/ਐਸ.ਐਸ.ਪੀ ਸਾਹਿਬ ਹੁਸ਼ਿਆਰਪੁਰ ਜੀ ਵਲੋਂ ਨਸ਼ੇ ਦੇ ਤਸਕਰਾਂ, ਲੁੱਟਾਂ ਖੋਹਾਂ ਅਤੇ ਗੁੰਡਾਗਰਦੀ ਕਰਨ ਵਾਲਿਆਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਦਲਜੀਤ ਸਿੰਘ ਖੱਖ ਉਪ ਕਪਤਾਨ ਪੁਲਿਸ ਸਬ ਡਵੀਜਨ ਗੜ੍ਹਸ਼ੰਕਰ ਜੀ ਦੀ ਹਦਾਇਤ ਅਤੇ ਮੇਰੀ ਨਿਗਰਾਨੀ ਹੇਠ ਐਸ.ਆਈ ਰਵਿੰਦਰ ਸਿੰਘ ਥਾਣਾ ਗੜ੍ਹਸ਼ੰਕਰ ਦੀ ਪੁਲਿਸ Garhshankar police ਪਾਰਟੀ ਨੇ ਟੀ ਪੁਆਂਇੰਟ ਪਨਾਮ ਤੋਂ ਇੱਕ ਐਕਟਿਵਾ ਤੇ ਸਵਾਰ ਦੋ ਨੌਜਵਾਨਾਂ ਮਿਥੁਨ ਕੁਮਾਰ ਉਰਫ ਮਿੱਠੂ ਪੁੱਤਰ ਸੋਮ ਨਾਥ ਵਾਸੀ ਜੌਹਲਾਂ ਥਾਣਾ ਗੜ੍ਹਦੀਵਾਲ ਅਤੇ ਅਵਤਾਰ ਸਿੰਘ ਉਰਫ ਗੋਪੀ ਪੁਤਰ ਰਾਮ ਕਿਸ਼ਨ ਵਾਸੀ ਸੇਖੋਵਾਲ ਥਾਣਾ ਗੜ੍ਹਸ਼ੰਕਰ ਨੂੰ ਰੋਕ ਕੇ ਚੈਕ ਕੀਤਾ ਗਿਆ। ਜਿਨ੍ਹਾਂ ਕੋਲੋ ਨਸ਼ੀਲਾ ਪਾਊਡਰ ਅਤੇ ਚੋਰੀ ਦੀ ਸਕੂਟਰੀ ਬਰਾਮਦ ਕੀਤੀ ਗਈ ਹੈ।
TAGGED:
Garhshankar police