ਸਾਬਕਾ ਮੰਤਰੀ ਮੇਜਰ ਸਿੰਘ ਉਬੋਕੇ ਦਾ ਹੋਇਆ ਅੰਤਿਮ ਸੰਸਕਾਰ - ਵਲਟੋਹਾ ਹਲਕੇ ਤੋਂ ਵਿਧਾਇਕ
🎬 Watch Now: Feature Video
ਤਰਨ ਤਾਰਨ: ਪੰਜਾਬ ਦੇ ਸਾਬਕਾ ਮੰਤਰੀ ਤੇ ਲੋਕ ਸਭਾ ਮੈਂਬਰ ਮੇਜਰ ਸਿੰਘ ਉਬੋਕੇ ਦਾ ਦੇਹਾਂਤ ਹੋਣ ਦੀ ਖ਼ਬਰ ਹੈ। ਮੇਜਰ ਸਿੰਘ ਉਬੋਕੇ ਨੇ 93 ਸਾਲਾਂ ਦੀ ਉਮਰ 'ਚ ਮੰਗਲਵਾਰ ਨੂੰ ਅੰਤਮ ਸਾਹ ਲਏ। ਮੇਜਰ ਸਿੰਘ ਉਬੋਕੇ ਸੂਬੇ 'ਚ ਮੁੜ ਵਸੇਬਾ ਵਿਭਾਗ ਦੇ ਮੰਤਰੀ ਤੇ ਲੋਕ ਸਭਾ ਮੈਂਬਰ ਰਹੇ। ਇਸ ਤੋਂ ਇਲਾਵਾ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਵੱਖ-ਵੱਖ ਅਹੁਦਿਆਂ 'ਤੇ ਰਹਿੰਦੇ ਹੋਏ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਲਗਾਤਾਰ ਦੂਜੀ ਵਾਰ ਵਲਟੋਹਾ ਹਲਕੇ ਤੋਂ ਵਿਧਾਇਕ ਬਣਨ 'ਤੇ ਉਹ ਅਕਾਲੀ ਸਰਕਾਰ ਦੌਰਾਨ ਮਾਲ ਤੇ ਮੁੜ ਵਸੇਬਾ ਮੰਤਰੀ ਸਾਲ 1997 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਹ ਅਕਾਲੀ ਦਲ ਟਿਕਟ 'ਤੇ ਲੋਕ ਸਭਾ ਮੈਂਬਰ ਚੁਣੇ ਗਏ। ਉਨ੍ਹਾਂ ਦਾ ਦੁਪਿਹਰ ਦੇ ਸਮੇਂ ਤਰਨ ਤਾਰਨ ਵਿੱਖੇ ਅੰਤਿਮ ਸਸਕਾਰ ਕੀਤਾ ਗਿਆ। ਵਿਰਸਾ ਸਿੰਘ ਵਲਟੋਹਾ ਸਮੇਤ ਅਕਾਲੀ ਆਗੂਆਂ ਨੇ ਮੇਜਰ ਸਿੰਘ ਉਬੋਕੇ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਏ।