ਮੁਕੇਰੀਆਂ ਨਹਿਰ ਕਲੋਨੀ ’ਚ ਲੱਗੀ ਅੱਗ, ਲੋਕਾਂ ਨੇ ਖੁਦ ਅੱਗ ਬੁਝਾਉਣ ਦੀ ਕੀਤੀ ਕੋਸ਼ਿਸ਼ - ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼
🎬 Watch Now: Feature Video
ਹੁਸ਼ਿਆਰਪੁਰ: ਮੁਕੇਰੀਆਂ ਨਹਿਰ ਕਲੋਨੀ ਚ ਉਸ ਸਮੇਂ ਹੜਕੰਪ ਮਚ ਗਿਆ ਜਦੋ ਉੱਥੇ ਭਿਆਨਕ ਅੱਗ ਲੱਗ ਗਈ। ਗਣੀਮਤ ਇਹ ਰਹੀ ਕਿ ਇਸ ਅੱਗ ਦੇ ਕਾਰਨ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ’ਤੇ ਮੌਜੂਦ ਲੋਕਾਂ ਨੇ ਖੁਦ ਪਾਈਪ ਲਗਾ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅੱਗ ’ਤੇ ਕਾਬੂ ਨਾ ਪਾ ਸਕੇ। ਥੋੜੇ ਸਮੇਂ ਬਾਅਦ ਜਿਵੇਂ ਹੀ ਫਾਇਰ ਬ੍ਰਿਗੇਡ ਦੀ ਗੱਡੀਆਂ ਪਹੁੰਚੀਆਂ ਤਾਂ ਉਨ੍ਹਾਂ ਵੱਲੋਂ ਕਾਫੀ ਮਸ਼ਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਉੱਥੇ ਹੀ ਮੌਕੇ ਤੇ ਮੌਜੂਦ ਲੋਕਾਂ ਨੇ ਅੱਗ ਦਾ ਕਾਰਨ ਕਬਾੜ ਦੱਸਿਆ ਹੈ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਥਾਂ ਤੇ ਪ੍ਰਸ਼ਾਸਨ ਦਾ ਬਿਲਕੁੱਲ ਵੀ ਧਿਆਨ ਨਹੀਂ ਹੈ। ਨਾਲ ਹੀ ਫਾਇਰ ਬ੍ਰਿਗੇਡ ਦੇ ਦੇਰੀ ਨਾਲ ਪਹੁੰਚਣ ’ਤੇ ਵੀ ਇਲਜ਼ਾਮ ਲਗਾਏ।