ਪਿੱਗ ਫਾਰਮ ਦੇ ਧੰਦੇ ਉੱਤੇ ਮੰਡਰਾਉਣ ਲੱਗਿਆ ਸਵਾਈਨ ਫਲੂ ਦਾ ਖਤਰਾ, ਸੂਰ ਪਾਲਕ ਸਹਿਮੇ
🎬 Watch Now: Feature Video
ਬਠਿੰਡਾ: ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਪਿੰਗ ਫਾਰਮਿੰਗ ਕਰਨ ਵਾਲੇ ਲੋਕਾਂ ਨੂੰ ਅਫਰੀਕਨ ਸਵਾਈਨ ਫਲੂ (African swine flu) ਦੇ ਮੱਦੇਨਜ਼ਰ ਜਾਰੀ ਕੀਤੇ ਗਏ ਰੈੱਡ ਅਲਰਟ ਉੱਤੇ ਚੱਲਦਿਆਂ ਹੁਣ ਸੂਰ ਪਾਲਕਾਂ ਵੱਲੋਂ ਵੱਡੀ ਪੱਧਰ ਉੱਪਰ ਇਸ ਬਿਮਾਰੀ ਤੋਂ ਬਚਾਅ ਲਈ ਆਪਣੇ ਪੱਧਰ ਉੱਪਰ ਸੁਰੱਖਿਆ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਬਠਿੰਡਾ ਦੇ ਪਿੰਡ ਨਰੂਆਣਾ ਵਿਚ ਪਿੱਗ ਫਾਰਮਿੰਗ ਕਰ ਰਹੇ ਗਿੱਲ ਪਿੱਗ ਫਾਰਮ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਦੀਆਂ ਅਲਰਟ ਤੋਂ ਬਾਅਦ ਪਿੱਗ ਨੂੰ ਬਚਾਉਣ ਲਈ ਸਖ਼ਤ ਕਦਮ ਚੁੱਕੇ ਗਏ ਹਨ। ਇਸ ਦੇ ਚਲਦੇ ਉਨ੍ਹਾਂ ਵੱਲੋਂ ਲਗਾਤਾਰ ਸੂਰਾਂ ਉੱਪਰ ਸਪਰੇਅ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਡਾਈਟ ਦਾ ਖਿਆਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਵਾਈਨ ਫਲੂ ਕਾਰਨ ਜਿੱਥੇ ਬਾਜ਼ਾਰ ਵਿੱਚ ਪਿੰਗ ਦੀ ਕੀਮਤ ਘਟਣ ਦੇ ਆਸਾਰ ਪੈਦਾ ਹੋ ਗਏ ਹਨ। ਉਨ੍ਹਾਂ ਪਿੱਗ ਫਾਰਮਿੰਗ ਕਰਨ ਵਾਲੇ ਹੋਰ ਲੋਕਾਂ ਨੂੰ ਅਪੀਲ ਕੀਤੀ ਕਿ ਭਾਵੇਂ ਸਰਕਾਰ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪਰ ਉਨ੍ਹਾਂ ਨੂੰ ਆਪਣੇ ਤੌਰ ਉੱਪਰ ਵੀ ਅਪਣਾਏ ਗਏ ਸਹਾਇਕ ਧੰਦੇ ਵਜੋਂ ਪਿੱਗਾਂ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਫਾਰਮ ਵਿੱਚ ਅਣਜਾਣ ਲੋਕਾਂ ਦੀ ਐਂਟਰੀ ਨੂੰ ਬੈਨ ਕਰ ਦੇਣਾ ਚਾਹੀਦਾ ਹੈ।